ਗੁਹਾਟੀ : ਪੂਰਬੀ ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਫੌਜ ਦੀ ਗਸ਼ਤੀ ਦਲ 'ਤੇ ਮੰਗਲਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਉਲਫਾ (ਆਈ) ਨੇ ਲਈ ਹੈ। ਉਲਫਾ (ਆਈ) ਨੇ ਮੰਗਲਵਾਰ ਨੂੰ ਮੀਡੀਆ ਨੂੰ ਭੇਜੇ ਇਕ ਬਿਆਨ ਵਿਚ ਕਿਹਾ ਕਿ ਇਹ ਹਮਲਾ ਸੰਗਠਨ ਨੇ 'ਆਪਰੇਸ਼ਨ ਲਖੀਪੱਥਰ' ਦੇ ਹਿੱਸੇ ਵਜੋਂ ਕੀਤਾ ਸੀ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ PM ਮੋਦੀ 'ਤੇ ਤਿੱਖਾ ਹਮਲਾ: ਕਿਹਾ-ਨੌਕਰੀਆਂ ਦਾ ਵਾਅਦਾ ਕਰਕੇ ਨੌਜਵਾਨਾਂ ਨਾਲ ਕੀਤਾ ਧੋਖਾ
ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ ਬਰਪਥਰ ਇਲਾਕੇ ਦੇ ਪੇਂਗੇਰੀ-ਡਿਗਬੋਈ ਰੋਡ 'ਤੇ ਫੌਜ ਦੀ ਟੀਮ 'ਤੇ ਹਮਲਾ ਕੀਤਾ ਗਿਆ ਸੀ। ਉਲਫਾ (ਆਈ) ਦੇ ਅੱਤਵਾਦੀਆਂ ਨੇ ਪ੍ਰਮੁੱਖ ਮਾਈਨ ਪ੍ਰੋਟੈਕਟਿਡ ਵਹੀਕਲ (ਐੱਮ.ਪੀ.ਵੀ) 'ਤੇ ਸ਼ਕਤੀਸ਼ਾਲੀ ਵਿਸਫੋਟਕ ਯੰਤਰ (ਆਈ.ਈ.ਡੀ) ਨਾਲ ਧਮਾਕਾ ਕੀਤਾ ਅਤੇ ਲਗਭਗ 20-30 ਰਾਊਂਡ ਫਾਇਰ ਕੀਤੇ। ਫੌਜ ਨੇ ਦੱਸਿਆ ਹੈ ਕਿ ਟਾਇਰ ਪੰਕਚਰ ਤੋਂ ਇਲਾਵਾ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਵਾਬੀ ਗੋਲੀਬਾਰੀ ਵਿੱਚ ਘੱਟੋ ਘੱਟ ਇੱਕ ਉਲਫਾ (ਆਈ) ਕਾਡਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਰਾਹੁਲ ਗਾਂਧੀ ਦਾ PM ਮੋਦੀ 'ਤੇ ਤਿੱਖਾ ਹਮਲਾ: ਕਿਹਾ-ਨੌਕਰੀਆਂ ਦਾ ਵਾਅਦਾ ਕਰਕੇ ਨੌਜਵਾਨਾਂ ਨਾਲ ਕੀਤਾ ਧੋਖਾ
NEXT STORY