ਰਾਂਚੀ - ਕੋਰੋਨਾ ਦੀ ਦੂਜੀ ਲਹਿਰ ਦੌਰਾਨ ਜਦੋਂ ਸਰਕਾਰੀ ਸਿਸਟਮ ਲਾਚਾਰ ਹੋ ਕੇ ਮੌਤ ਦਾ ਤਮਾਸ਼ਾ ਵੇਖ ਰਹੀ ਸੀ। ਉਸ ਦੌਰਾਨ ਕਈ ਅਜਿਹੇ ਲੋਕ ਸਨ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਮਦਦ ਕਰ ਰਹੇ ਸਨ। ਰਾਂਚੀ ਨਿਵਾਸੀ ਰਵੀ ਅਗਰਵਾਲ ਵੀ ਉਨ੍ਹਾਂ ਫਰਿਸ਼ਤਿਆਂ ਵਿੱਚੋਂ ਇੱਕ ਹਨ। ਰਵੀ ਪੇਸ਼ੇ ਤੋਂ ਇੱਕ ਆਟੋ ਡਰਾਈਵਰ ਹੈ ਅਤੇ ਸਥਾਨਕ ਕਾਲਜ ਵਿੱਚ ਪੜ੍ਹਦਾ ਹੈ। ਇਨਫੈਕਸ਼ਨ ਜਦੋਂ ਪੀਕ 'ਤੇ ਸੀ, ਲੋਕਾਂ ਨੂੰ ਐਂਬੁਲੈਂਸ ਤੱਕ ਨਹੀਂ ਮਿਲ ਪਾ ਰਹੀ ਸੀ। ਅਜਿਹੇ ਵਿੱਚ ਰਵੀ ਨੇ 93 ਮਰੀਜ਼ਾਂ ਨੂੰ ਮੁਫਤ ਹਸਪਤਾਲ ਪਹੁੰਚਾਇਆ। ਯਾਨੀ ਕਿ ਰਵੀ ਨੇ ਇਨ੍ਹਾਂ ਮਰੀਜ਼ਾਂ ਦੀ ਮਦਦ ਲਈ ਆਪਣੀ ਜਾਨ ਤਾਂ ਜੋਖ਼ਮ ਵਿੱਚ ਪਾਇਆ ਹੀ, ਪੈਸੇ ਦੀ ਵੀ ਪਰਵਾਹ ਨਹੀਂ ਕੀਤੀ।
ਹਾਲਾਂਕਿ ਜਦੋਂ ਰਵੀ ਸੁਰਖੀਆਂ ਵਿੱਚ ਆਏ ਤਾਂ ਉਨ੍ਹਾਂ ਨੂੰ ਡੋਨੇਸ਼ਨ ਮਿਲਿਆ। ਡੋਨੇਸ਼ਨ ਵਿੱਚ ਲੱਗਭੱਗ 96000 ਰੁਪਏ ਮਿਲੇ ਸਨ। ਗੂਗਲ ਪੇਅ ਅਤੇ ਫ਼ੋਨਪੇਅ 'ਤੇ ਜੋ ਮਿਲਿਆ ਸੀ ਉਸ ਨੂੰ ਤਾਂ ਉਨ੍ਹਾਂ ਨੇ ਵਾਪਸ ਕਰ ਦਿੱਤਾ ਪਰ ਕੁੱਝ ਕੈਸ਼ ਵੀ ਮਿਲਿਆ ਸੀ ਜਿਸ ਨੂੰ ਕਿਸੇ ਨੇ ਵੱਖ-ਵੱਖ ਤਰੀਕਿਆਂ ਨਾਲ ਰਵੀ ਤੱਕ ਪਹੁੰਚਾ ਦਿੱਤਾ ਸੀ। ਲੱਗਭੱਗ 4 ਹਜ਼ਾਰ ਰੁਪਏ ਉਨ੍ਹਾਂ ਦੇ ਕੋਲ ਬਚਿਆ ਸੀ। ਰਵੀ ਨੇ ਇਨ੍ਹਾਂ ਪੈਸਿਆਂ ਦੀ ਵਰਤੋਂ ਬੂਟੇ ਖਰੀਦਣ ਵਿੱਚ ਕੀਤਾ। ਖਰੀਦੇ ਗਏ ਬੂਟਿਆਂ ਨੂੰ ਰਵੀ ਨੇ ਉਨ੍ਹਾਂ ਮਰੀਜ਼ਾਂ ਦੇ ਵਿੱਚ ਵੰਡ ਦਿੱਤਾ ਜੋ ਬੀਮਾਰੀ ਦੇ ਸਮੇਂ ਇਨ੍ਹਾਂ ਦੇ ਆਟੋ ਵਿੱਚ ਫ੍ਰੀ ਸਫ਼ਰ ਕਰ ਚੁੱਕੇ ਸਨ। ਦਰਅਸਲ ਰਵੀ ਨੇ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਦਰਖਤ ਨਾਲ ਹੀ ਵਾਤਾਵਰਣ ਨੂੰ ਬਚਾਇਆ ਜਾ ਸਕਦਾ ਹੈ ਅਤੇ ਉਸ ਨਾਲ ਆਕਸੀਜਨ ਪਾਇਆ ਜਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
CCTV 'ਚ ਕੈਦ ਹੋਇਆ ਲਾਈਵ ਮਰਡਰ, ਚਾਕੂ ਦੇ ਹਮਲੇ ਨਾਲ ਤੜਫਦਾ ਰਿਹਾ ਨੌਜਵਾਨ
NEXT STORY