ਨਵੀਂ ਦਿੱਲੀ/ਸ਼੍ਰੀਨਗਰ, (ਭਾਸ਼ਾ)- ਲਾਲ ਕਿਲੇ ਨੇੜੇ ਹੋਏ ਧਮਾਕੇ ’ਚ ਸ਼ਾਮਲ ਕਾਰ ਚਲਾ ਰਹੇ ਡਾ. ਉਮਰ ਨਬੀ ਦਾ ਇਰਾਦਾ ਬਾਬਰੀ ਮਸਜਿਦ ਡੇਗੇ ਜਾਣ ਦੀ ਬਰਸੀ ’ਤੇ 6 ਦਸੰਬਰ ਨੂੰ ਅਯੁੱਧਿਆ ਤੇ ਕਾਸ਼ੀ ’ਚ ਸ਼ਕਤੀਸ਼ਾਲੀ ਧਮਾਕੇ ਕਰਨ ਦਾ ਸੀ।
ਅਧਿਕਾਰੀਆਂ ਨੇ ਬੁੱਧਵਾਰ ਕਿਹਾ ਕਿ ਸਾਜ਼ਿਸ਼ ਦੇ ਵੇਰਵੇ ਫਰੀਦਾਬਾਦ ਸਥਿਤ ਇਕ ਅੰਤਰਰਾਜੀ ਜੈਸ਼-ਏ-ਮੁਹੰਮਦ ਅੱਤਵਾਦੀ ਮਾਡਿਊਲ ਨਾਲ ਕਥਿਤ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ 8 ਵਿਅਕਤੀਆਂ ਕੋਲੋਂ ਕੀਤੀ ਗਈ ਪੁੱਛਗਿੱਛ ਤੇ ਉਨ੍ਹਾਂ ਦੇ ਪਰਿਵਾਰਾਂ, ਦੋਸਤਾਂ ਤੇ ਗੁਆਂਢੀਆਂ ਨਾਲ ਹੋਈ ਗੱਲਬਾਤ ਦੇ ਆਧਾਰ 'ਤੇ ਸਾਹਮਣੇ ਆਏ ਹਨ।
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਰਹਿਣ ਵਾਲੇ ਡਾ. ਨਬੀ (28) ਦੀ ਪਛਾਣ ਕਸ਼ਮੀਰ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਫੈਲੇ ਅੱਤਵਾਦੀ ਨੈੱਟਵਰਕ ਦੇ ਇਕ ਮੁੱਖ ਮੈਂਬਰ ਵਜੋਂ ਹੋਈ ਹੈ। ਉਹ 10 ਨਵੰਬਰ ਨੂੰ ਲਾਲ ਕਿਲੇ ਨੇੜੇ ਹੋਏ ਧਮਾਕੇ ’ਚ ਮਾਰਿਆ ਗਿਆ ਸੀ।
ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ’ਚ ਪੜ੍ਹਾਉਣ ਵਾਲੇ ਡਾ. ਮੁਜ਼ਾਮਿਲ ਅਹਿਮਦ ਗਨਾਈ ਉਰਫ਼ ਮੁਸਾਇਬ ਦੀ ਗ੍ਰਿਫ਼ਤਾਰੀ ਨਾਲ ਉਸ ਦੀ ਯੋਜਨਾ ਨਾਕਾਮ ਹੋ ਗਈ। ਮੁਸਾਇਬ ਦੇ ਕਮਰੇ ’ਚੋਂ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਬਰਾਮਦ ਹੋਇਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੰਨਿਆ ਜਾਂਦਾ ਹੈ ਕਿ ਨਬੀ ਘਬਰਾ ਗਿਆ ਸੀ ਤੇ ਧਮਾਕਾ ਅਚਾਨਕ ਹੋਇਆ ਸੀ। ਨਬੀ ਦਾ ਇਕ ਵਧੀਆ ਅਕਾਦਮਿਕ ਰਿਕਾਰਡ ਸੀ। 2021 ’ਚ ਗਨਾਈ ਨਾਲ ਤੁਰਕੀ ਦੀ ਯਾਤਰਾ ਨੇ ਉਸ ਅੰਦਰ ਇਕ ਨਾਟਕੀ ਤਬਦੀਲੀ ਲਿਆਂਦੀ ਤੇ ਉਹ ਕੱਟੜਪੰਥੀਆਂ ਨਾਲ ਜੁੜ ਗਿਆ। ਗਨਾਈ ਜੰਮੂ-ਕਸ਼ਮੀਰ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ 8 ਵਿਅਕਤੀਆਂ ’ਚੋਂ ਪਹਿਲਾ ਸੀ। ਮੰਨਿਆ ਜਾਂਦਾ ਹੈ ਕਿ ਉਕਤ ਯਾਤਰਾ ਦੌਰਾਨ ਦੋਵੇਂ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਦੇ ਸਰਗਰਮ ਮੈਂਬਰਾਂ ਨੂੰ ਮਿਲੇ ਸਨ।
ਸੂਤਰਾਂ ਨੇ ਕਿਹਾ ਕਿ ਡਾ. ਉਮਰ ਲਾਲ ਕਿਲੇ ਦੇ ਪਾਰਕਿੰਗ ਖੇਤਰ ’ਚ ਵੀ ਗਿਆ ਸੀ ਕਿਉਂਕਿ ਉਸ ਨੇ ਅਸਲ ’ਚ ਉੱਥੇ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ ਸੀ। ਉਸ ਦਿਨ ਕਿਉਂਕਿ ਸੋਮਵਾਰ ਸੀ, ਲਾਲ ਕਿਲ੍ਹਾ ਬੰਦ ਸੀ ਅਤੇ ਕੋਈ ਭੀੜ ਨਹੀਂ ਸੀ, ਇਸ ਲਈ ਉਹ ਪਾਰਕਿੰਗ ਖੇਤਰ ’ਚੋਂ ਬਾਹਰ ਆ ਗਿਆ। ਸੂਤਰਾਂ ਅਨੁਸਾਰ ਡਾ. ਉਮਰ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਤੇ ਧਮਾਕਾਖੇਜ਼ ਸਮੱਗਰੀ ਦੇ ਜ਼ਬਤ ਹੋਣ ਤੋਂ ਘਬਰਾ ਗਿਆ ਸੀ। ਉਹ ਆਪਣੀ ਗ੍ਰਿਫਤਾਰੀ ਤੋਂ ਡਰ ਦਾ ਸੀ। ਇਸ ਘਬਰਾਹਟ ’ਚ ਉਸ ਨੇ ਆਪਣੀ ਕਾਰ ਅੰਦਰ ਧਮਾਕਾ ਕਰ ਦਿੱਤਾ।
ਮਲ੍ਹਮ ਲਾਉਣ ਤੋਂ ਲੈ ਕੇ ਸੱਟ ਮਾਰਨ ਤੱਕ : ਵ੍ਹਾਈਟ-ਕਾਲਰ ਕੱਟੜਪੰਥ ਦਾ ਉਭਾਰ
NEXT STORY