ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਅਤੇ ਟੀ-20 ਇੰਟਰਨੈਸ਼ਨਲ ਵਿੱਚ ਖੇਡ ਚੁੱਕੇ ਅਭਿਸ਼ੇਕ ਸ਼ਰਮਾ ਨੇ ਇੱਕ ਵਾਰ ਫਿਰ ਤੋਂ ਆਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਜਦੋਂ ਸੀਨੀਅਰ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਰੁੱਝੀ ਹੋਈ ਹੈ, ਉੱਥੇ ਹੀ ਅਭਿਸ਼ੇਕ ਸ਼ਰਮਾ ਨੇ ਸਈਦ ਮੁਸ਼ਤਾਕ ਅਲੀ ਟਰਾਫੀ (SMAT) ਵਿੱਚ ਪੰਜਾਬ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਭਿਸ਼ੇਕ ਸ਼ਰਮਾ ਨੇ ਇੱਕ ਵਾਰ ਫਿਰ ਤੋਂ ਆਪਣੀ ਬੱਲੇਬਾਜ਼ੀ ਨਾਲ ਦੌੜਾਂ ਦੀ ਝੜੀ ਲਾ ਦਿੱਤੀ ਹੈ।
ਅਭਿਸ਼ੇਕ ਸ਼ਰਮਾ ਦਾ ਧਮਾਕੇਦਾਰ ਪ੍ਰਦਰਸ਼ਨ
ਅਭਿਸ਼ੇਕ ਸ਼ਰਮਾ ਨੇ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਪੰਜਾਬ ਅਤੇ ਬੜੌਦਾ ਵਿਚਕਾਰ ਹੋਏ ਮੁਕਾਬਲੇ ਵਿੱਚ ਸਲਾਮੀ ਬੱਲੇਬਾਜ਼ ਵਜੋਂ ਮੈਦਾਨ ਵਿੱਚ ਉਤਰੇ। ਉਨ੍ਹਾਂ ਨੇ ਸਿਰਫ਼ 19 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ (50 ਦੌੜਾਂ) ਪੂਰਾ ਕੀਤਾ। ਇਸ ਦੌਰਾਨ, ਉਨ੍ਹਾਂ ਨੇ ਆਪਣੀ ਪਾਰੀ ਵਿੱਚ 5 ਚੌਕੇ ਅਤੇ 4 ਆਸਮਾਨੀ ਛੱਕੇ ਲਗਾਏ। ਉਨ੍ਹਾਂ ਦਾ ਸਟ੍ਰਾਈਕ ਰੇਟ 262.16 ਰਿਹਾ। ਹਾਲਾਂਕਿ, ਅਰਧ-ਸੈਂਕੜੇ ਤੋਂ ਬਾਅਦ ਉਹ 19ਵੀਂ ਗੇਂਦ 'ਤੇ ਆਊਟ ਹੋ ਕੇ ਪਵੇਲੀਅਨ ਪਰਤ ਗਏ, ਪਰ ਉਦੋਂ ਤੱਕ ਟੀਮ ਮਜ਼ਬੂਤ ਸਥਿਤੀ ਵਿੱਚ ਪਹੁੰਚ ਚੁੱਕੀ ਸੀ ਇਸ ਤੋਂ ਪਹਿਲਾਂ ਵੀ ਅਭਿਸ਼ਕ ਸ਼ਰਮਾ ਨੇ ਇੱਕ ਮੈਚ ਵਿੱਚ 148 ਦੌੜਾਂ ਦੀ ਦਮਦਾਰ ਪਾਰੀ ਖੇਡੀ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਅਭਿਸ਼ੇਕ ਸ਼ਰਮਾ ਜਲਦ ਹੀ ਦੱਖਣੀ ਅਫਰੀਕਾ ਖ਼ਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਲਈ ਟੀਮ ਇੰਡੀਆ ਵਿੱਚ ਖੇਡਦੇ ਹੋਏ ਦਿਖਾਈ ਦੇਣਗੇ
ਪੰਜਾਬ ਕਿੰਗਜ਼ ਦਾ ਧਾਕੜ ਖਿਡਾਰੀ IPL 2026 ਤੋਂ ਬਾਹਰ! ਨਹੀਂ ਖੇਡੇਗਾ ਇਕ ਵੀ ਮੈਚ
NEXT STORY