ਨਵੀਂ ਦਿੱਲੀ- ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣਦੇ ਹੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ-ਜਨ ਅਰੋਗਿਆ ਯੋਜਨਾ(AB PM-JAY) ਨੂੰ ਲਾਗੂ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਦਿੱਲੀ ਸਰਕਾਰ ਵਲੋਂ ਡਿਟੇਲ ਪ੍ਰਪੋਜ਼ਲ ਆਉਣ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲਾ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਆ ਗਿਆ ਹੈ। ਸਿਹਤ ਮੰਤਰਾਲਾ ਨੇ ਦਿੱਲੀ ਵਿਚ PMJAY ਕਾਰਡ ਬਣਾਉਣ ਦੀ ਪ੍ਰਕਿਰਿਆ 'ਚ ਸ਼ਾਮਲ ਹੋਣ ਵਾਲੇ ਫਰੰਟ ਲਾਈਨ ਵਰਕਰਾਂ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ।
ਨੈਸ਼ਨਲ ਹੈਲਥ ਅਥਾਰਟੀ (NHA) 'ਚ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਡਾਇਰੈਕਟਰ ਅਤੇ ਸੰਯੁਕਤ ਸਕੱਤਰ ਕਿਰਨ ਗੋਪਾਲ ਵਾਸਕਾ ਦਾ ਕਹਿਣਾ ਹੈ ਕਿ ਸਿਹਤ ਮੰਤਰਾਲਾ ਦੇ ਅਧਿਕਾਰੀ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੇ ਸੰਪਰਕ ਵਿਚ ਹਨ ਅਤੇ ਦੋਹਾਂ ਵਿਭਾਗਾਂ ਦੀਆਂ ਟੀਮਾਂ ਆਯੁਸ਼ਮਾਨ ਯੋਜਨਾ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀਆਂ ਹਨ। ਕੇਂਦਰ ਦੇ ਮੁਲਾਂਕਣ ਦੇ ਹਿਸਾਬ ਨਾਲ ਦਿੱਲੀ ਵਿਚ 6.54 ਲੱਖ ਪਰਿਵਾਰ ਇਸ ਯੋਜਨਾ ਦੇ ਦਾਇਰੇ ਵਿਚ ਆ ਸਕਦੇ ਹਨ। ਉੱਥੇ ਹੀ 70 ਜਾਂ ਇਸ ਤੋਂ ਵੱਧ ਉਮਰ ਦੇ 6 ਲੱਖ ਲੋਕਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ। ਹਾਲਾਂਕਿ ਇਹ ਦਿੱਲੀ ਸਰਕਾਰ ਨੂੰ ਫਾਈਨਲ ਲਿਸਟ ਤਿਆਰ ਕਰਨੀ ਹੋਵੇਗੀ। ਇਸ ਤੋਂ ਬਾਅਦ ਤੈਅ ਹੋਵੇਗਾ ਕਿ ਕਿੰਨੇ ਲਾਭਪਾਤਰੀ ਹਨ।
ਸਭ ਤੋਂ ਪਹਿਲਾ MoU
ਸੰਯੁਕਤ ਸਕੱਤਰ ਕਿਰਨ ਗੋਪਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਦਿੱਲੀ ਅਤੇ ਨੈਸ਼ਨਲ ਹੈਲਥ ਅਥਾਰਟੀ ਵਿਚਾਲੇ ਇਕ MoU 'ਤੇ ਦਸਤਖਤ ਕੀਤੇ ਜਾਣਗੇ। ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਕੇਂਦਰ ਨਾਲ ਸੰਪਰਕ ਕੀਤਾ ਹੈ ਅਤੇ ਈਮੇਲ ਵੀ ਪ੍ਰਾਪਤ ਕੀਤੀ ਹੈ। ਇਕ ਦਿਨ ਪਹਿਲਾਂ ਦਿੱਲੀ ਕੈਬਨਿਟ ਨੇ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਡਿਟੇਲ ਪ੍ਰਸਤਾਵ ਆਉਣਾ ਹੈ। ਪ੍ਰਸਤਾਵ ਵਿਚ ਦਿੱਲੀ ਸਰਕਾਰ ਨੂੰ ਦੱਸਣਾ ਹੋਵੇਗਾ ਕਿ ਦਿੱਲੀ ਵਿਚ ਇਸ ਯੋਜਨਾ ਦਾ ਲਾਭ ਕਿੰਨੇ ਲਾਭਪਾਤਰੀਆਂ ਨੂੰ ਮਿਲੇਗਾ, ਦਿੱਲੀ ਸਰਕਾਰ ਨੂੰ ਇਸ ਦੇ ਮਾਪਦੰਡ ਤੈਅ ਕਰਕੇ ਸੂਚੀ ਤਿਆਰ ਕਰਨੀ ਹੋਵੇਗੀ।
ਦੱਸ ਦੇਈਏ ਕਿ ਦਿੱਲੀ ਵਿਚ ਆਯੁਸ਼ਮਾਨ ਯੋਜਨਾ ਤਹਿਤ ਲੋਕਾਂ ਨੂੰ 10 ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ। ਆਯੁਸ਼ਮਾਨ ਯੋਜਨਾ 'ਚ 5 ਲੱਖ ਰੁਪਏ ਦਾ ਬੀਮਾ ਕਵਰ ਹੈ, ਜਿਸ 'ਚੋਂ 60 ਫ਼ੀਸਦੀ ਕੇਂਦਰ ਵਲੋਂ ਅਤੇ 40 ਫ਼ੀਸਦੀ ਸੂਬੇ ਵਲੋਂ ਹੁੰਦਾ ਹੈ। ਦਿੱਲੀ ਦੀ ਭਾਜਪਾ ਸਰਕਾਰ ਨੇ ਵੀ 5 ਲੱਖ ਰੁਪਏ ਦਾ ਵਾਧੂ ਕਵਰ ਦੇਣ ਦਾ ਵਾਅਦਾ ਕੀਤਾ ਹੈ।
ਦਾਜ ਨਹੀਂ ਮੰਗਿਆ ਤਾਂ ਵੀ ਦਰਜ ਹੋ ਸਕਦਾ ਹੈ ਮਾਮਲਾ
NEXT STORY