ਦੇਹਰਾਦੂਨ- ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ 12 ਮਈ ਨੂੰ ਸਵੇਰੇ 6 ਵਜੇ ਖੁੱਲ੍ਹਣਗੇ। ਕਿਵਾੜ ਖੁੱਲ੍ਹਣ ਦੀ ਤਾਰੀਖ਼ ਬੁੱਧਵਾਰ ਨੂੰ ਬੰਸਤ ਪੰਚਮੀ ਮੌਕੇ ਇੱਥੇ ਸਥਿਤ ਰਾਜ ਦਰਬਾਰ ਵਿਚ ਆਯੋਜਿਤ ਸਮਾਰੋਹ 'ਚ ਪੂਜਾ ਮਗਰੋਂ ਕੀਤੀ ਗਈ। ਇਸ ਦੇ ਨਾਲ ਤੇਲ-ਕਲਸ਼ ਯਾਤਰਾ ਦੀ ਤਾਰੀਖ਼ 25 ਅਪ੍ਰੈਲ ਤੈਅ ਕੀਤੀ ਗਈ। ਟਿਹਰੀ ਰਾਜ ਦਰਬਾਰ 'ਚ ਅੱਜ ਸਵੇਰੇ ਕਿਵਾੜ ਖੁੱਲ੍ਹਣ ਦੀ ਤਾਰੀਖ਼ ਦਾ ਐਲਾਨ ਕਰਨ ਲਈ ਪ੍ਰੋਗਰਾਮ ਸ਼ੁਰੂ ਹੋਇਆ। ਦੱਸ ਦੇਈਏ ਕਿ ਬਦਰੀਨਾਥ ਦੇ ਕਿਵਾੜ ਖੁੱਲ੍ਹਣ ਦੀ ਤਾਰੀਖ਼ ਦਾ ਐਲਾਨ ਹਰ ਸਾਲ ਬਸੰਤ ਪੰਚਮੀ ਦੇ ਦਿਨ ਹੁੰਦਾ ਹੈ। ਬੁੱਧਵਾਰ ਨੂੰ ਬਦਰੀਨਾਥ ਧਾਮ ਦੇ ਕਿਵਾੜ ਖੁੱਲ੍ਹਣ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਦਿੱਲੀ ਜਾਣਾ ਸਾਡੀ ਅਣਖ ਦਾ ਸਵਾਲ ਨਹੀਂ, ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨੇ: ਪੰਧੇਰ
ਨਰੇਂਦਰ ਨਗਰ ਸਥਿਤ ਰਾਜਦਰਬਾਰ 'ਚ ਬਸੰਤ ਪੰਚਮੀ ਦੇ ਸ਼ੁਭ ਮੌਕੇ 'ਤੇ ਬਦਰੀਨਾਥ ਧਾਮ ਦੇ ਦਰਵਾਜ਼ੇ ਖੋਲ੍ਹਣ ਦੀ ਤਾਰੀਖ਼ ਤੈਅ ਕੀਤੀ ਗਈ। ਮਹਾਰਾਜਾ ਮਨੁਜਯੇਂਦਰ ਸ਼ਾਹ ਨੇ ਦੱਸਿਆ ਕਿ ਬਦਰੀਨਾਥ ਧਾਮ ਦੇ ਦਰਵਾਜ਼ੇ 12 ਮਈ ਨੂੰ ਸ਼ਾਮ 6 ਵਜੇ ਬ੍ਰਹਮ ਮਹੂਰਤ 'ਤੇ ਖੋਲ੍ਹੇ ਜਾਣਗੇ। 14 ਫਰਵਰੀ ਦਿਨ ਬੁੱਧਵਾਰ ਨੂੰ ਬਸੰਤ ਪੰਚਮੀ ਦੇ ਮੌਕੇ 'ਤੇ ਡਿਮਰੀ ਧਾਰਮਿਕ ਕੇਂਦਰੀ ਪੰਚਾਇਤ ਵੱਲੋਂ ਨਰੇਂਦਰ ਨਗਰ ਸਥਿਤ ਰਾਜਮਹਿਲ ਨੂੰ ਗਡੂ ਘੜਾ ਸੌਂਪਿਆ ਗਿਆ। ਇਸ ਤੋਂ ਬਾਅਦ 25 ਅਪ੍ਰੈਲ ਨੂੰ ਤਿਲ ਦਾ ਤੇਲ ਰਾਜ ਮਹਿਲ 'ਚ ਗਡੂ ਦੇ ਘੜੇ 'ਚ ਪਾਇਆ ਜਾਵੇਗਾ ਅਤੇ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਬਦਰੀਨਾਥ ਧਾਮ ਲਿਜਾਇਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕੇਦਾਰਨਾਥ ਯਾਤਰਾ 14 ਮਈ ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਕੇਦਾਰਨਾਥ ਯਾਤਰਾ ਦੀ ਸ਼ੁਰੂਆਤ ਦਾ ਰਸਮੀ ਐਲਾਨ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਇਕੱਠ, ਪੁਲਸ ਨੇ ਸੁੱਟੇ ਹੰਝੂ ਗੈਸ ਦੇ ਗੋਲੇ, ਕਿਸਾਨ ਬੋਲੇ- ਟੱਪ ਕੇ ਜਾਵਾਂਗੇ ਬਾਰਡਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਨੂੰ ਵਿਅਕਤੀ ਦੀ ਅਨੋਖੀ ਸ਼ਰਧਾਂਜਲੀ, ਕਾਇਮ ਕੀਤੀ ਭਾਰਤੀਆਂ ਲਈ ਮਿਸਾਲ
NEXT STORY