ਬਿਲਾਸਪੁਰ- ਬਾਬਾ ਬਾਲਕਨਾਥ ਦੀ ਤਪੋਸਥਲੀ ਸ਼ਾਹਤਲਾਈ ਮੰਦਰ ਕੰਪਲੈਕਸ ਅਤੇ ਹੋਰ ਥਾਵਾਂ ਦੇ ਨਵੀਨੀਕਰਨ ਦੀ ਯੋਜਨਾ ਨੂੰ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਹੈ। ਜਿਸ ਦੇ ਚੱਲਦੇ ਮੰਦਰ ਟਰੱਸਟ ਪ੍ਰਸ਼ਾਸਨ ਨੇ ਇਸ ਦੇ ਟੈਂਡਰ ਜਾਰੀ ਕਰ ਦਿੱਤੇ ਹਨ। ਜਲਦੀ ਹੀ ਇਸ ਮੰਦਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋਵੇਗਾ। ਮੰਦਰ ਟਰੱਸਟ ਪ੍ਰਸ਼ਾਸਨ ਵਲੋਂ ਇਹ ਕੰਮ ਗ੍ਰਾਮੀਣ ਵਿਕਾਸ ਵਿਭਾਗ ਜ਼ਰੀਏ ਕਰਵਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਬਾਬਾ ਬਾਲਕਨਾਥ ਮੰਦਰ ਟਰੱਸਟ ਸ਼ਾਹਤਲਾਈ ਨੇ ਮੰਦਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਦੇ ਨਵੀਨੀਕਰਨ ਦੀ ਯੋਜਨਾ ਤਿਆਰ ਕੀਤੀ ਸੀ। ਮੰਦਰ ਟਰੱਸਟ ਪ੍ਰਸ਼ਾਸਨ ਨੇ ਇਸ ਯੋਜਨਾ ਨੂੰ ਮਨਜ਼ੂਰੀ ਲਈ ਸਰਕਾਰ ਨੂੰ ਭੇਜਿਆ ਸੀ। ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਤੇ ਮੰਦਰ ਟਰੱਸਟ ਪ੍ਰਸ਼ਾਸਨ ਨੇ ਇਸ ਦਾ ਟੈਂਡਰ ਕਰਵਾਇਆ ਹੈ।
ADC ਬਿਲਾਸਪੁਰ ਅਤੇ ਬਾਬਾ ਬਾਲਕਨਾਥ ਮੰਦਰ ਟਰੱਸਟ ਦੇ ਕਮਿਸ਼ਨਰ ਡਾ. ਨਿਧੀ ਪਟੇਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮੰਦਰ ਟਰੱਸਟ ਵੱਲੋਂ ਇਸ ਕੰਮ 'ਤੇ 2 ਕਰੋੜ 72 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਸ ਤਹਿਤ ਬਾਬਾ ਬਾਲਕਨਾਥ ਮੰਦਰ ਸ਼ਾਹਤਲਾਈ ਦੇ ਮੁੱਖ ਗੇਟ ਦੀ ਮੂਹਰਲੀ ਕੰਧ 'ਤੇ ਬਾਬਾ ਜੀ ਨਾਲ ਸਬੰਧਤ ਇਤਿਹਾਸ ਉੱਕਰਿਆ ਜਾਵੇਗਾ। ਇੰਨਾ ਹੀ ਨਹੀਂ ਮੰਦਰ ਕੰਪਲੈਕਸ ਨੂੰ ਵੀ ਯੋਜਨਾਬੱਧ ਤਰੀਕੇ ਨਾਲ ਵਿਕਸਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਮੰਦਰ 'ਚ ਪ੍ਰਵੇਸ਼ ਅਤੇ ਬਾਹਰ ਜਾਣ ਲਈ ਵੱਖਰੇ ਗੇਟ ਬਣਾਏ ਜਾਣਗੇ। ਖਾਸ ਗੱਲ ਇਹ ਹੈ ਕਿ ਇਸ ਯੋਜਨਾ ਤਹਿਤ ਮੰਦਰ ਦੇ ਧੁੰਨੇ ਦੇ ਨਾਲ ਬਾਬਾ ਦੀਆਂ ਮੂਰਤੀਆਂ ਵੀ ਆਪਣੇ ਸਥਾਨ 'ਤੇ ਰਹਿਣਗੀਆਂ। ਉਨ੍ਹਾਂ ਕਿਹਾ ਕਿ ਮੰਦਰ ਦੇ ਅੰਦਰ ਮੌਜੂਦ ਪੁਰਾਣੀਆਂ ਚੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਵੇਗੀ।
'Make in India' 'ਤੇ ਬੋਲੇ ਅਭਿਸ਼ੇਕ ਬੱਚਨ, "ਇਹ ਮੈਨੂੰ ਉਦਯੋਗਪਤੀ ਅਤੇ ਨਿਵੇਸ਼ਕ ਵਜੋਂ ਉਤਸ਼ਾਹਿਤ ਕਰਦਾ ਹੈ"
NEXT STORY