ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਇਕ ਅਨੋਖੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਵਿਅਕਤੀ ਵੈੱਬ ਸੀਰੀਜ਼ 'ਆਸ਼ਰਮ' ਦੇ ਕਿਰਦਾਰ 'ਬਾਬਾ ਨਿਰਾਲਾ' ਦੀ ਤਰ੍ਹਾਂ ਤਿਆਰ ਹੋ ਕੇ ਵਿਆਹ ਸਮਾਗਮ ਵਿੱਚ ਪਹੁੰਚ ਗਿਆ। ਇਸ ਦੌਰਾਨ ਉਹ ਬਿਲਕੁੱਲ ਬਾਬਾ ਨਿਰਾਲਾ ਵਾਂਗ ਬੈਠਾ ਨਜ਼ਰ ਆਇਆ, ਜਦਕਿ ਇਕ ਵਿਅਕਤੀ ਉਨ੍ਹਾਂ ਦੇ ਪੈਰ ਛੂਹਦਾ ਨਜ਼ਰ ਆਇਆ।
ਇਹ ਤਸਵੀਰ @viralbhayani ਨਾਂ ਦੇ ਇੰਸਟਾ ਪੇਜ 'ਤੇ ਸ਼ੇਅਰ ਕੀਤੀ ਗਈ ਸੀ, ਜਿੱਥੇ ਇਸ ਨੂੰ ਹੁਣ ਤੱਕ 18,221 ਲਾਈਕਸ ਮਿਲ ਚੁੱਕੇ ਹਨ। ਇਸ 'ਤੇ ਲੋਕਾਂ ਨੇ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ। ਇੱਕ ਯੂਜ਼ਰ ਨੇ ਲਿਖਿਆ, "ਇਹ ਫਿਲਮਾਂ ਦਾ ਪ੍ਰਭਾਵ ਹੈ, ਜੋ ਚੰਗਾ ਵੀ ਹੋ ਸਕਦਾ ਹੈ ਅਤੇ ਬੁਰਾ ਵੀ।" ਜਦਕਿ ਦੂਜੇ ਨੇ ਲਿਖਿਆ, "ਜਪਨਮ ਬੁਖਾਰ ਵਾਪਸ ਆ ਗਿਆ ਹੈ।"
ਇਹ ਵੀ ਪੜ੍ਹੋ : ਵਿਦੇਸ਼ਾਂ 'ਚ Visa ਰਿਜੈਕਟ ਹੋਣ ਕਾਰਨ ਭਾਰਤੀਆਂ ਨੂੰ ਹੋਇਆ 664 ਕਰੋੜ ਰੁਪਏ ਦਾ ਨੁਕਸਾਨ
ਜ਼ਿਕਰਯੋਗ ਹੈ ਕਿ ''ਜਪਨਾਮ'' ਵੈੱਬ ਸੀਰੀਜ਼ 'ਆਸ਼ਰਮ' ਦਾ ਮਸ਼ਹੂਰ ਡਾਇਲਾਗ ਹੈ, ਜੋ ਬੌਬੀ ਦਿਓਲ ਵੱਲੋਂ ਨਿਭਾਏ ਗਏ ਕਿਰਦਾਰ 'ਬਾਬਾ ਨਿਰਾਲਾ' ਦੇ ਸ਼ਰਧਾਲੂਆਂ ਵੱਲੋਂ ਬੋਲਿਆ ਜਾਂਦਾ ਹੈ। ਇਸ ਲੜੀ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਪਾਖੰਡੀ ਬਾਬਾ ਆਪਣੇ ਸ਼ਰਧਾਲੂਆਂ ਨੂੰ ਆਪਣੇ ਅਧੀਨ ਕਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਅੰਨ੍ਹੀ ਸ਼ਰਧਾ ਵੱਲ ਧੱਕਦਾ ਹੈ। ਇਸ ਦਾ ਨਿਰਦੇਸ਼ਨ ਪ੍ਰਕਾਸ਼ ਝਾਅ ਨੇ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਹ ਹਨ ਭਾਰਤੀ ਮੂਲ ਦੇ ਵਿਗਿਆਨੀ ਗੁਰਤੇਜ ਸੰਧੂ, ਜਿਨ੍ਹਾਂ ਦੇ ਨਾਂ ਹੈ ਥਾਮਸ ਐਡੀਸਨ ਤੋਂ ਵੱਧ ਪੇਟੈਂਟ
NEXT STORY