ਮੁੰਬਈ (ਬਿਊਰੋ) : ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਅਤੇ ਅਕਸਰ ਖ਼ਬਰਾਂ 'ਚ ਰਹਿਣ ਵਾਲੇ ਬਾਬਾ ਸਿੱਦੀਕੀ ਦਾ ਮੁੰਬਈ 'ਚ ਕਤਲ ਕਰ ਦਿੱਤਾ ਗਿਆ। ਇਸ ਕਤਲ ਨੇ ਦੁਨੀਆ ਭਰ 'ਚ ਸਨਸਨੀ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਰਾਜਨੀਤੀ ਦੇ ਨਾਲ-ਨਾਲ ਬਾਬਾ ਸਿੱਦੀਕੀ ਬਾਲੀਵੁੱਡ ਦੇ ਕਈ ਕਲਾਕਾਰਾਂ ਦੇ ਕਰੀਬੀ ਸਨ। ਹੁਣ ਉਨ੍ਹਾਂ ਦੇ ਕਤਲ 'ਤੇ ਹਰ ਕੋਈ ਪ੍ਰਤੀਕਿਰਿਆ ਦੇ ਰਿਹਾ ਹੈ। ਅਸੀਂ ਤੁਹਾਨੂੰ ਬਾਬਾ ਸਿੱਦੀਕੀ ਦੀ ਆਖਰੀ ਇੰਸਟਾਗ੍ਰਾਮ ਪੋਸਟ ਬਾਰੇ ਦੱਸਣ ਜਾ ਰਹੇ ਹਾਂ। ਦਰਅਸਲ, ਆਖਰੀ ਇੰਸਟਾਗ੍ਰਾਮ ਪੋਸਟ 'ਚ NCP ਨੇਤਾ ਬਾਬਾ ਸਿੱਦੀਕੀ ਨੇ ਕਾਰੋਬਾਰੀ ਰਤਨ ਟਾਟਾ ਦੇ ਦਿਹਾਂਤ 'ਤੇ ਪ੍ਰਤੀਕਿਰਿਆ ਦਿੱਤੀ ਸੀ। ਰਤਨ ਟਾਟਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ ਸੀ ਕਿ, 'ਇੱਕ ਯੁੱਗ ਦਾ ਅੰਤ ਹੋ ਗਿਆ ਹੈ।'
ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ
ਸਾਰਿਆਂ ਲਈ ਮੰਗੀ ਸੀ ਦੁਆ
ਦੱਸ ਦੇਈਏ ਕਿ ਰਤਨ ਟਾਟਾ ਦੀ 9 ਅਕਤੂਬਰ ਨੂੰ ਮੌਤ ਹੋ ਗਈ ਸੀ, ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜੇਕਰ ਅਸੀਂ ਬਾਬਾ ਸਿੱਦੀਕੀ ਦੀ ਆਖਰੀ ਐਕਸ ਪੋਸਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਵਿਜੇ ਦਸ਼ਮੀ ਦੀ ਵਧਾਈ ਦਿੱਤੀ ਸੀ। ਐਕਸ 'ਤੇ ਲਿਖਿਆ ਸੀ ਕਿ ''ਸਭ ਨੂੰ ਦੁਸਹਿਰੇ ਦੀਆਂ ਮੁਬਾਰਕਾਂ! ਇਹ ਦੁਸਹਿਰਾ ਤੁਹਾਡੇ ਸਾਰਿਆਂ ਲਈ ਖੁਸ਼ੀਆਂ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ।” ਹਾਲਾਂਕਿ ਇਸ ਪੋਸਟ ਦੇ ਕੁਝ ਘੰਟਿਆਂ ਬਾਅਦ ਹੀ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
ਦੋ ਗ੍ਰਿਫਤਾਰ, ਇੱਕ ਫਰਾਰ
62 ਸਾਲਾਂ ਬਾਬਾ ਸਿੱਦੀਕੀ ਨੂੰ ਉਨ੍ਹਾਂ ਦੇ ਬੇਟੇ ਦੇ ਦਫ਼ਤਰ ਦੇ ਬਾਹਰ ਮੁੰਬਈ ਦੇ ਖੇਰ ਨਗਰ 'ਚ ਗੋਲੀਆਂ ਮਾਰ ਦਿੱਤੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਹਮਲਾਵਰ ਫਰਾਰ ਹੈ। ਫੜਿਆ ਗਿਆ ਇੱਕ ਹਮਲਾਵਰ ਉੱਤਰ ਪ੍ਰਦੇਸ਼ ਅਤੇ ਦੂਜਾ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਤੀਜੇ ਹਮਲਾਵਰ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਮਸ਼ਹੂਰ ਗਾਇਕਾ ਨੇ ਲਿਆ ਲੰਮੇ ਹੱਥੀਂ, ਆਖੀ ਇਹ ਵੱਡੀ ਗੱਲ
ਦੱਸ ਦੇਈਏ ਕਿ ਬਾਬਾ ਸਿੱਦੀਕੀ ਮੁੰਬਈ ਦੇ ਬਾਂਦਰਾ ਪੱਛਮੀ ਖੇਤਰ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਪਹਿਲੀ ਵਾਰ 1999 'ਚ ਵਿਧਾਇਕ ਬਣੇ, ਫਿਰ 2004 ਅਤੇ 2009 'ਚ ਵੀ ਵਿਧਾਨ ਸਭਾ ਪੁੱਜੇ ਸੀ। ਸਿੱਦੀਕੀ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਹੁਣ ਮੁੰਬਈ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉੱਠ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੁਬਈ ਤੋਂ ਸੋਨੇ ਦੀ ਤਸਕਰੀ ਦੇ ਦੋਸ਼ 'ਚ 2 ਲੋਕ ਗ੍ਰਿਫ਼ਤਾਰ
NEXT STORY