ਪਲਵਲ- ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਇਕ ਪਰਿਵਾਰ ਛੋਟੀ ਦੀਵਾਲੀ ਵਾਲੇ ਦਿਨ ਇਕ ਢਾਈ ਮਹੀਨੇ ਦੀ ਬੱਚੀ ਨੂੰ ਅਨਾਥ ਆਸ਼ਰਮ ਦੇ ਦਰਵਾਜ਼ੇ 'ਤੇ ਛੱਡ ਕੇ ਚੱਲਾ ਗਿਆ। ਸ਼ੁੱਕਰਵਾਰ ਨੂੰ ਪਲਵਲ ਦੇ ਬਘੌਲਾ ਪਿੰਡ ਸਥਿਤ ਅਨਾਥ ਆਸ਼ਰਮ ਦੇ ਬਾਹਰ ਖੇਡਣ ਵਾਲੇ ਬੱਚਿਆਂ ਨੇ ਦੇਖਿਆ ਕਿ ਇਕ ਬੱਚੀ ਕੰਬਲ ਅਤੇ ਹੋਰ ਕੱਪੜਿਆਂ 'ਚ ਲਿਪਟੀ ਹੋਈ ਹੈ। ਬੱਚੀ ਦੇ ਮੂੰਹ ਕੋਲ ਦੁੱਧ ਦੀ ਬੋਤਲ ਵੀ ਰੱਖੀ ਹੋਈ ਸੀ। ਆਸ਼ਰਮ ਸੰਚਾਲਕ ਵਲੋਂ ਪੁਲਸ ਨੂੰ ਫੋਨ ਕੀਤੇ ਜਾਣ 'ਤੇ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਚਾਈਲਡ ਵੈਲਫੇਅਰ ਸੋਸਾਇਟੀ ਵਲੋਂ ਬੱਚੀ ਦੀ ਦੇਖਭਾਲ ਕਤੀ ਜਾ ਰਹੀ ਹੈ। ਬਾਲ ਕਲਿਆਣ ਕਮੇਟੀ ਦੀ ਮੈਂਬਰ ਅਲਪਨਾ ਮਿੱਤਲ ਦਾ ਕਹਿਣਾ ਹੈ ਕਿ ਬੱਚੀ ਸਿਹਤਮੰਦ ਹੈ। ਉਨ੍ਹਾਂ ਨੇ ਡਾਕਟਰਾਂ ਦੇ ਹਵਾਲੇ ਤੋਂ ਬੱਚੀ ਦੀ ਉਮਰ ਢਾਈ ਤੋਂ ਤਿੰਨ ਮਹੀਨੇ ਦੱਸੀ ਹੈ। ਅਲਪਨਾ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬੱਚੀ 'ਤੇ ਕਿਸੇ ਦੀ ਨਜ਼ਰ ਨਾ ਪੈਂਦੀ ਤਾਂ ਉਸ ਦੀ ਮੌਤ ਹੋ ਸਕਦੀ ਸੀ। ਬੱਚੀ ਕੋਲ ਪਛਾਣ ਸੰਬੰਧੀ ਕੋਈ ਪਰਚੀ ਵੀ ਨਹੀਂ ਪਾਈ ਗਈ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ
ਕਮੇਟੀ ਦੀ ਮੈਂਬਰ ਅਲਪਨਾ ਨੇ ਦੱਸਿਆ ਕਿ ਪ੍ਰਦੇਸ਼ ਸਰਕਾਰ ਨੇ ਹਰ ਜ਼ਿਲ੍ਹੇ 'ਚ ਸੀ.ਸੀ.ਆਈ. ਬਣਾਈ ਹੋਈ ਹੈ, ਜਿਨ੍ਹਾਂ ਰਾਹੀਂ ਕੋਈ ਵੀ ਨਾਗਰਿਕ ਆਪਣੀ ਇੱਛਾ ਨਾਲ ਆਪਣੇ ਬੱਚੀ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਸਰਕਾਰ ਨੂੰ ਸੌਂਪ ਸਕਦਾ ਹੈ। ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ ਸੀਤਾ ਇੰਦੀਵਰ ਨੇ ਦੱਸਿਆ ਕਿ ਬਘੌਲਾ ਪਿੰਡ ਦੇ ਨੇੜੇ-ਤੇੜੇ ਕੰਮ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਦੇ ਮਾਧਿਅਮ ਨਾਲ ਬੱਚੀ ਦੇ ਮਾਤਾ-ਪਿਤਾ ਦੀ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਪੁਲਸ ਵਿਭਾਗ ਦੀ ਵੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਬੱਚੀ ਨੂੰ ਫਰੀਦਾਬਾਦ ਸਥਿਤ ਚਾਈਲਡ ਕੇਅਰ ਯੂਨਿਟ ਭੇਜਿਆ ਜਾ ਰਿਹਾ ਹੈ। ਇਸ ਲਈ ਜੋ ਵੀ ਕਾਗਜ਼ੀ ਅਤੇ ਕਾਨੂੰਨੀ ਪ੍ਰਕਿਰਿਆ ਹੈ, ਉਹ ਪੂਰੀ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਖ਼ੌਫ਼ਨਾਕ ਵਾਰਦਾਤ : ਦੋ ਸਕੀਆਂ ਭੈਣਾਂ ਦੀਆਂ ਅੱਖਾਂ ਕੱਢ ਛੱਪੜ 'ਚ ਸੁੱਟੀਆਂ ਲਾਸ਼ਾਂ, ਦਹਿਸ਼ਤ 'ਚ ਲੋਕ
ਸਨਸਨੀਖੇਜ਼ ਵਾਰਦਾਤ: ਨੌਜਵਾਨ ਨੂੰ ਲਹੂ-ਲੁਹਾਨ ਕਰ ਨਗਨ ਹਾਲਤ 'ਚ ਸੜਕ ਕਿਨਾਰੇ ਸੁੱਟਿਆ
NEXT STORY