ਮੁੰਬਈ- ਮਹਾਰਾਸ਼ਟਰ ਦੇ ਬਦਲਾਪੁਰ ਦੇ ਇੱਕ ਸਕੂਲ ਵਿੱਚ 4 ਸਾਲ ਦੀਆਂ ਦੋ ਬੱਚੀਆਂ ਨਾਲ ਘਿਨਾਉਣੀ ਹਰਕਤ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਭਾਰੀ ਗੁੱਸਾ ਹੈ। ਪੁਲਸ ਨੇ ਦੋਸ਼ੀ ਸਵੀਪਰ ਅਕਸ਼ੈ ਸ਼ਿੰਦੇ ਨੂੰ ਗ੍ਰਿਫਤਾਰ ਕਰ ਲਿਆ ਹੈ। ਬੁੱਧਵਾਰ ਨੂੰ ਗੁੱਸੇ 'ਚ ਆਈ ਭੀੜ ਨੇ ਦੋਸ਼ੀ ਦੇ ਘਰ 'ਤੇ ਹਮਲਾ ਕੀਤਾ ਅਤੇ ਭੰਨ-ਤੋੜ ਕੀਤੀ।
ਬਦਲਾਪੁਰ 'ਚ ਬੁੱਧਵਾਰ ਨੂੰ ਗੁੱਸੇ 'ਚ ਆਏ ਲੋਕਾਂ ਨੇ ਦੋਸ਼ੀ ਦੇ ਘਰ 'ਚ ਦਾਖਲ ਹੋ ਕੇ ਭੰਨਤੋੜ ਕੀਤੀ। ਵੀਡੀਓ 'ਚ ਘਰ ਦੇ ਅੰਦਰ ਖਿਲਰਿਆ ਸਮਾਨ ਅਤੇ ਝੁਕਿਆ ਹੋਇਆ ਪੱਖਾ ਨਜ਼ਰ ਆ ਰਿਹਾ ਹੈ। ਇਹ ਘਰ ਸ਼ਹਿਰ ਦੇ ਇੱਕ ਝੁੱਗੀ ਵਾਲੇ ਇਲਾਕੇ ਵਿੱਚ ਸਥਿਤ ਹੈ। ਦੱਸ ਦੇਈਏ ਕਿ ਮੁਲਜ਼ਮ 26 ਅਗਸਤ ਤੱਕ ਹਿਰਾਸਤ ਵਿੱਚ ਹੈ।
ਪੀੜਤ ਬੱਚੀ ਦਾ ਬਿਆਨ ਲੈਣ ਪਹੁੰਚੀ ਐੱਸ.ਆਈ.ਟੀ.
ਕਲਿਆਣ ਅਦਾਲਤ ਨੇ ਦੋਸ਼ੀ ਅਕਸ਼ੈ ਸ਼ਿੰਦੇ ਦਾ ਪੁਲਸ ਰਿਮਾਂਡ 26 ਅਗਸਤ ਤੱਕ ਵਧਾ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪੁਲਸ ਜਾਂ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਆਈ.ਜੀ. ਆਰਤੀ ਸਿੰਘ ਕਰਨਗੇ। ਐੱਸ.ਆਈ.ਟੀ. ਦੀ ਟੀਮ ਪੀੜਤ ਲੜਕੀ ਦੇ ਬਿਆਨ ਲੈਣ ਲਈ ਉਸ ਦੇ ਘਰ ਪਹੁੰਚੀ ਸੀ।
ਘਟਨਾ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ। ਸਕੂਲ 'ਚ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਕੀਤਾ। ਇਸ ਮਾਮਲੇ 'ਚ ਪ੍ਰਦਰਸ਼ਨ ਕਰ ਰਹੇ ਕਰੀਬ 300 ਲੋਕਾਂ ਖਿਲਾਫ ਐੱਫ.ਆਈ.ਆਰ. ਪੁਲਸ ਨੇ 40 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਬਦਲਾਪੁਰ ਮਾਮਲੇ ਵਿੱਚ ਕੁੱਲ 5 ਐੱਫ.ਆਈ.ਆਰ. ਦਰਜ ਕੀਤੀਆਂ ਹਨ।
ਰਾਜਸਥਾਨ ਤੇ ਬਿਹਾਰ ’ਚ ਰਿਹਾ ਬੰਦ, ਬਾਕੀ ਭਾਰਤ ’ਚ ਮਿਲਿਆ-ਜੁਲਿਆ ਅਸਰ
NEXT STORY