ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਵੱਡਾ ਹਾਦਸਾ ਵਾਪਰਿਆ। ਬਾਗਪਤ 'ਚ ਭਗਵਾਨ ਆਦਿਨਾਥ ਦੇ ਨਿਰਵਾਣ ਲੱਡੂ ਤਿਉਹਾਰ 'ਤੇ ਮਾਨ ਸਤੰਭ ਕੰਪਲੈਕਸ ਦਾ ਬਣਿਆ ਲੱਕੜ ਦਾ ਪੈਡ ਡਿੱਗ ਗਿਆ। ਇਸ ਕਾਰਨ 5 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 75 ਤੋਂ ਵੱਧ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੌਕੇ 'ਤੇ ਭਾਜੜ ਮਚ ਗਈ।
ਇਹ ਵੀ ਪੜ੍ਹੋ- ਹੱਥ-ਪੈਰ ਹੋ ਜਾਂਦੇ ਹਨ ਸੁੰਨ, ਇਸ ਗੰਭੀਰ ਬੀਮਾਰੀ ਕਾਰਨ ਮਚੀ ਹਾਹਾਕਾਰ
ਐਂਬੂਲੈਂਸ ਨਾ ਮਿਲਣ 'ਤੇ ਜ਼ਖਮੀਆਂ ਨੂੰ ਈ-ਰਿਕਸ਼ਾ 'ਚ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਣ 'ਤੇ ਬੜੌਤ ਕੋਤਵਾਲੀ ਦੇ ਇੰਸਪੈਕਟਰ ਵੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਬੜੌਤ ਸ਼ਹਿਰ ਦੇ ਕੋਤਵਾਲੀ ਇਲਾਕੇ 'ਚ ਗਾਂਧੀ ਰੋਡ 'ਤੇ ਵਾਪਰਿਆ। ਸ਼੍ਰੀ ਦਿਗੰਬਰ ਜੈਨ ਡਿਗਰੀ ਕਾਲਜ ਦੀ ਗਰਾਊਂਡ ਵਿਚ ਬਣੇ ਮਾਨ ਸਤੰਭ ਦਾ ਮੰਚ ਟੁੱਟ ਗਿਆ। ਇਸ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 75 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਇਹ ਵੀ ਪੜ੍ਹੋ- ਵਿਆਹ ਦਾ ਐਨਾ ਚਾਅ! ਲਾੜੀ ਨੂੰ ਕੋਲ ਬਿਠਾ ਲਾੜਾ ਖੁਦ ਹੀ ਪੜ੍ਹ ਗਿਆ ਮੰਤਰ
ਬਣਾਇਆ ਗਿਆ ਸੀ 65 ਫੁੱਟ ਉੱਚਾ ਮੰਚ
ਅੱਜ ਇੱਥੇ ਨਿਰਵਾਣ ਮਹਾਉਤਸਵ ਤਹਿਤ ਧਾਰਮਿਕ ਪ੍ਰੋਗਰਾਮ ਹੋਣਾ ਸੀ, ਇਸ ਲਈ 65 ਫੁੱਟ ਉੱਚੀ ਸਟੇਜ ਬਣਾਈ ਗਈ। ਇਸ ਦੀਆਂ ਪੌੜੀਆਂ ਟੁੱਟ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜੈਨ ਕਾਲਜ ਕੈਂਪਸ 'ਚ ਸਥਾਪਿਤ ਮਨ ਸਤੰਭ 'ਚ ਸਥਾਪਿਤ ਮੂਰਤੀ ਦਾ ਅਭਿਸ਼ੇਕ ਕਰਨ ਲਈ ਲਗਾਈਆਂ ਗਈਆਂ ਅਸਥਾਈ ਪੌੜੀਆਂ ਡਿੱਗ ਗਈਆਂ ਹਨ। ਇਸ ਕਾਰਨ ਸ਼ਰਧਾਲੂ ਹੇਠਾਂ ਦੱਬ ਗਏ ਅਤੇ ਭਾਜੜ ਮਚ ਗਈ। ਦੱਸ ਦੇਈਏ ਕਿ ਨਿਰਵਾਣ ਮਹਾਉਤਸਵ ਜੈਨ ਧਰਮ ਨਾਲ ਸਬੰਧਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰ 4 ਮਿੰਟ ਬਾਅਦ ਸਪੈਸ਼ਲ ਟ੍ਰੇਨ, ਮਹਾਕੁੰਭ 'ਚ ਮੱਸਿਆ ਇਸ਼ਨਾਨ ਲਈ ਰੇਲਵੇ ਦੇ ਖ਼ਾਸ ਇੰਤਜ਼ਾਮ
NEXT STORY