ਸੋਨੀਪਤ— ਫਰੀਦਾਬਾਦ ਦੇ ਨਿਕਿਤਾ ਕਤਲਕਾਂਡ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ। ਇਸ ਕਤਲਕਾਂਡ ਤੋਂ ਦੁਖੀ ਪਹਿਲਵਾਨ ਬਜਰੰਗ ਪੂਨੀਆ ਨੇ ਵੀ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਿਕਿਤਾ ਭੈਣ ਨੂੰ ਇਨਸਾਫ਼ ਦਿਵਾਉਣਾ ਉਸ ਦਾ ਹੱਕ ਨਹੀਂ ਸਗੋਂ ਸਾਡੀ ਸਾਰੀਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਅਪਰਾਧੀ ਕਿਸੇ ਵੀ ਧਰਮ ਦਾ ਹੋਵੇ ਪਰ ਉਹ ਸਮਾਜ ਦਾ ਦੁਸ਼ਮਣ ਹੀ ਹੁੰਦਾ ਹੈ। ਜੇਕਰ ਆਪਣੀਆਂ ਭੈਣਾਂ-ਧੀਆਂ ਦੀ ਅਸੀਂ ਸੁਰੱਖਿਅਤ ਹੀ ਨਹੀਂ ਰੱਖ ਸਕੇ ਤਾਂ ਕੀ ਫਾਇਦਾ ਵੈਸ਼ਨੋ ਦੇਵੀ ਅਤੇ ਦੁਰਮਾ ਮਾਂ ਦੀ ਪੂਜਾ ਦਾ?
ਇਹ ਵੀ ਪੜ੍ਹੋ: ਕੁੜੀ ਨੇ ਦੋਸਤੀ ਠੁਕਰਾਈ ਤਾਂ ਸਿਰਫਿਰੇ ਆਸ਼ਿਕ ਨੇ ਮਾਂ ਅਤੇ ਭਰਾ ਦੇ ਸਾਹਮਣੇ ਹੀ ਕਰ ਦਿੱਤਾ ਕਤਲ
ਦੱਸਣਯੋਗ ਹੈ ਕਿ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਬਲੱਭਗੜ੍ਹ 'ਚ ਵਿਦਿਆਰਥਣ ਨਿਕਿਤਾ ਤੋਮਰ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨਿਕਿਤਾ ਬੀਕਾਮ ਫਾਈਨਲ ਈਅਰ ਦੀ ਵਿਦਿਆਰਥਣ ਸੀ। ਉਹ ਬਲੱਭਗੜ੍ਹ ਦੇ ਅਗਰਵਾਲ ਕਾਲਜ ਵਿਚ ਪ੍ਰੀਖਿਆ ਦੇਣ ਆਈ ਸੀ। ਜਦੋਂ ਸਿਰਫਿਰੇ ਨੇ ਉਸ ਨੂੰ ਪਹਿਲਾਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਨਿਕਿਤਾ ਨੂੰ ਮਾਂ ਅਤੇ ਭਰਾ ਨੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਕਤਲ ਕੇਸ ਵਿਚ ਦੋਸ਼ੀ ਤੌਸਿਫ਼ ਅਤੇ ਉਸ ਦੇ ਦੋਸਤ ਰੇਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਪੁਲਸ ਨੂੰ ਦੱਸਿਆ ਸੀ ਕਿ ਨਿਕਿਤਾ ਕਿਸੇ ਹੋਰ ਨਾਲ ਵਿਆਹ ਕਰਵਾਉਣ ਵਾਲੀ ਸੀ, ਇਸ ਲਈ ਉਸ ਨੇ ਉਸ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ
ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਇਸ ਮਾਮਲੇ ਵਿਚ ਕੁੜੀ ਦੇ ਹਿੰਦੂ ਹੋਣ ਕਰ ਕੇ ਪੁਲਸ ਅਤੇ ਪ੍ਰਸ਼ਾਸਨ ਚੁੱਪ ਧਾਰੀ ਬੈਠੇ ਹਨ। ਜੇਕਰ ਕੁੜੀ ਕਿਸੇ ਹੋਰ ਭਾਈਚਾਰੇ ਦੀ ਹੁੰਦੀ ਤਾਂ ਅੱਜ ਸਥਿਤੀ ਹੋਰ ਹੁੰਦੀ। ਓਧਰ ਇਸ ਕੇਸ ਬਾਬਤ ਗ੍ਰਹਿ ਮੰਤਰੀ ਅਨਿਲ ਵਿਜ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ਪੀੜਤ ਪਰਿਵਾਰ ਨੂੰ ਸਰਕਾਰ ਵਲੋਂ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਵਿਚ ਕਿਸੇ ਦੀ ਦਬੰਗਈ ਨਹੀਂ ਚੱਲਣ ਦਿੱਤੀ ਜਾਵੇਗੀ। ਜੇਕਰ ਕੋਈ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ : ਦੋਵੇਂ ਦੋਸ਼ੀ ਗ੍ਰਿਫ਼ਤਾਰ, ਪਰਿਵਾਰ ਦੀ ਮੰਗ- ਦੋਸ਼ੀਆਂ ਦਾ ਕੀਤਾ ਜਾਵੇ ਐਨਕਾਊਂਟਰ
PM ਮੋਦੀ ਦਾ ਵਿਰੋਧੀ ਧਿਰ 'ਤੇ ਤੰਜ਼, ਕਿਹਾ- ਜੰਗਲਰਾਜ ਦੇ ਯੁਵਰਾਜ ਨਹੀਂ ਕਰ ਸਕਦੇ ਵਿਕਾਸ
NEXT STORY