ਸ਼੍ਰੀਨਗਰ (ਅਰੀਜ਼)– ਕੇਂਦਰੀ ਕਸ਼ਮੀਰ ਦੇ ਸ਼੍ਰੀਨਗਰ ਜ਼ਿਲੇ ਦੇ ਅਧਿਕਾਰੀਆਂ ਨੇ ਪੂਰੇ ਜ਼ਿਲੇ ’ਚ ਡ੍ਰੋਨ ਅਤੇ ਇਸੇ ਤਰ੍ਹਾਂ ਦੇ ਮਨੁੱਖ ਰਹਿਤ ਹਵਾਈ ਜਹਾਜ਼ਾਂ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਏਜਾਜ਼ ਨੇ ਜਾਰੀ ਕੀਤੇ ਹਨ। ਇਨ੍ਹਾਂ ਨੂੰ ਸੀ. ਆਰ. ਪੀ. ਸੀ. ਦੀ ਧਾਰਾ 144 ਅਧੀਨ ਜਾਰੀ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਿੰਡੀਜ਼ ਨੂੰ 25 ਦੌੜਾਂ ਨਾਲ ਹਰਾਇਆ, 3-2 ਨਾਲ ਜਿੱਤੀ ਸੀਰੀਜ਼
ਹੁਕਮਾਂ ਮੁਤਾਬਕ ਡ੍ਰੋਨ ਦੀ ਦੁਰਵਰਤੋਂ ਦੀਆਂ ਤਾਜ਼ਾ ਘਟਨਾਵਾਂ ਨੂੰ ਦੇਖਦਿਆਂ ਡ੍ਰੋਨ ਜ਼ਿਲੇ ’ਚ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ। ਸੁਰੱਖਿਆ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਮਨੁੱਖ ਰਹਿਤ ਹਵਾਈ ਜਹਾਜ਼ਾਂ ਨੂੰ ਜ਼ਿਲਾ ਸ਼੍ਰੀਨਗਰ ’ਚ ਇਧਰ-ਉੱਧਰ ਉੱਡਣ ਦੇਣਾ ਬੇਹੱਦ ਖਤਰਨਾਕ ਹੈ। ਹੁਕਮ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਹੀ ਡ੍ਰੋਨ, ਕੈਮਰੇ ਜਾਂ ਇਸ ਤਰ੍ਹਾਂ ਦੇ ਮਨੁੱਖ ਰਹਿਤ ਹਵਾਈ ਜਵਾਜ਼ ਹਨ, ਨੂੰ ਸਥਾਨਕ ਪੁਲਸ ਥਾਣੇ ’ਚ ਜਮ੍ਹਾ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਖੇਤੀਬਾੜੀ ਚੌਗਿਰਦਾ ਸੁਰੱਖਿਆ ਅਤੇ ਆਫਤ ਕੰਟਰੋਲ ਵਿਭਾਗਾਂ ’ਚ ਸਰਵੇਖਣ ਅਤੇ ਨਿਗਰਾਨੀ ਲਈ ਡ੍ਰੋਨ ਦੀ ਵਰਤੋਂ ਕਰਨ ਤੋਂ ਪਹਿਲਾਂ ਸਥਾਨਕ ਪੁਲਸ ਨੂੰ ਸੂਚਿਤ ਕਰਨਾ ਹੋਵੇਗਾ। ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ਭਾਜਪਾ ਨੇਤਾਵਾਂ ’ਤੇ ਹੋ ਰਹੇ ਜਾਨਲੇਵਾ ਹਮਲਿਆਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਤੋਂ ਮੰਗਿਆ ਸਮਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਲੇਰੀਆ ਮੁਕਤ ਦੇਸ਼ ਬਣਨ ’ਚ ਚੀਨ ਨੂੰ ਲੱਗੇ 70 ਸਾਲ, ਸਾਲਾਨਾ ਆਉਂਦੇ ਸਨ 3 ਕਰੋੜ ਮਾਮਲੇ
NEXT STORY