ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਜਨਜਾਤੀ ਕਿੰਨੌਰ ਜ਼ਿਲ੍ਹੇ ਵਿਚ ਟ੍ਰੈਕਿੰਗ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਕਿੰਨੌਰ ਅਪੂਰਵ ਦੇਵਗਨ ਨੇ ਜ਼ਿਲ੍ਹੇ ’ਚ ਆਗਾਮੀ ਆਦੇਸ਼ਾਂ ਤਕ ਸਾਰੇ ਤਰ੍ਹਾਂ ਦੇ ਪਰਬਤਾਰੋਹੀ ਅਤੇ ਟ੍ਰੈਕਿੰਗ ’ਤੇ ਪਾਬੰਦੀ ਲਾਉਣ ਬਾਰੇ ਹੁਕਮ ਜਾਰੀ ਕਰ ਦਿੱਤੇ ਹਨ। ਅਪੂਰਵ ਦੇਵਗਨ ਨੇ ਦੱਸਿਆ ਕਿ ਇਹ ਫ਼ੈਸਲਾ ਆਉਣ ਵਾਲੇ ਮੌਸਮ ਅਤੇ ਸੈਲਾਨੀਆਂ, ਪਰਬਤਾਰੋਹੀਆਂ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਨੂੰ ਵੇਖਦਿਆਂ ਲਿਆ ਗਿਆ ਹੈ।

ਬੀਤੇ ਦਿਨੀਂ ਦੇਸ਼ ਦੇ ਹੋਰ ਸੂਬਿਆਂ ਅਤੇ ਪ੍ਰਦੇਸ਼ ਦੇ ਦੂਜੇ ਜ਼ਿਲ੍ਹਿਆਂ ਤੋਂ ਪਰਬਤਾਰੋਹੀ ਅਤੇ ਸੈਲਾਨੀ ਜ਼ਿਲ੍ਹੇ ਦੀਆਂ ਉੱਚੀਆਂ ਚੋਟੀਆਂ ’ਤੇ ਟ੍ਰੈਕਿੰਗ ਕਰਦੇ ਹੋਏ ਆ ਰਹੇ ਸਨ। ਜਿਸ ਕਾਰਨ ਕੁਝ ਸੈਲਾਨੀ ਮੌਸਮ ਦੇ ਉਲਟ ਹਾਲਾਤਾਂ ਅਤੇ ਬਰਫ਼ਬਾਰੀ ਕਾਰਨ ਉੱਚਾਈ ਵਾਲੀਆਂ ਥਾਵਾਂ ’ਤੇ ਫਸ ਗਏ ਸਨ ਅਤੇ ਕੁਝ ਦੀ ਦੁਖਦਾਈ ਮੌਤ ਹੋ ਗਈ ਸੀ। ਇਸ ਨੂੰ ਵੇਖਦੇ ਹੋਏ ਜ਼ਿਲ੍ਹੇ ’ਚ ਆਫ਼ਤ ਪ੍ਰਬੰਧਨ ਐਕਟ 2005 ਤਹਿਤ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਇੱਥੇ ਆਉਣ ਵਾਲੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਯਾਤਰਾ ਕਰਦੇ ਸਮੇਂ ਮੌਸਮ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ ਅਤੇ ਖ਼ੁਦ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਜੰਮੂ-ਕਸ਼ਮੀਰ ’ਚ ਬਣ ਰਿਹੈ ਜਵਾਲਾਮੁਖੀ, ਜਦੋਂ ਫਟੇਗਾ ਤਾਂ ਪਤਾ ਨਹੀਂ ਕੀ ਹਾਲਾਤ ਹੋਣਗੇ : ਅਬਦੁੱਲਾ
NEXT STORY