ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਦੇਸ਼ 'ਚ ਰਹਿਣ ਦੇ ਦੋਸ਼ 'ਚ ਇਕ ਬੰਗਲਾਦੇਸ਼ੀ ਔਰਤ ਅਤੇ ਉਸ ਦੇ ਭਾਰਤੀ ਪਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਰੀਨਾ ਬੇਗਮ ਨਾਂ ਦੀ ਔਰਤ ਨੇ ਗੈਰ-ਕਾਨੂੰਨੀ ਰੂਪ ਨਾਲ ਭਾਰਤ 'ਚ ਪ੍ਰਵੇਸ਼ ਕੀਤਾ ਸੀ। ਵੈਰੀਫਿਕੇਸ਼ਨ ਦੌਰਾਨ, ਉਹ ਆਪਣੇ ਰਹਿਣ ਦੀ ਮਨਜ਼ੂਰੀ ਦੇਣ ਵਾਲੇ ਕੋਈ ਵੀ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ 'ਚ ਅਸਫ਼ਲ ਰਹੀ।
ਧਨਾਉਰਾ ਦੀ ਖੇਤਰ ਅਧਿਕਾਰੀ ਅੰਜਲੀ ਕਟਾਰੀਆ ਨੇ ਦੱਸਿਆ ਕਿ ਰੀਨਾ ਅਤੇ ਉਸ ਦੇ ਪਤੀ ਰਾਸ਼ਿਦ ਅਲੀ ਦੇ ਵਿਆਹ ਨੂੰ 6 ਸਾਲ ਹੋ ਗਏ ਸਨ। ਖੇਤਰ ਅਧਿਕਾਰੀ ਨੇ ਕਿਹਾ,''ਰੀਨਾ ਬੇਗਮ ਖ਼ਿਲਾਫ਼ ਵਿਦੇਸ਼ੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜਦੋਂ ਕਿ ਰਾਸ਼ਿਦ ਅਲੀ 'ਤੇ ਰੀਨਾ ਨੂੰ ਗੈਰ-ਕਾਨੂੰਨੀ ਰੂਪ ਨਾਲ ਸ਼ਰਨ ਦੇਣ ਦਾ ਦੋਸ਼ ਲਗਾਇਆ ਗਿਆ ਹੈ।'' ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਥੇਨੌਲ ਪਲਾਂਟ ਵਿਰੁੱਧ ਪ੍ਰਦਰਸ਼ਨ ਚੌਥੇ ਦਿਨ ਵੀ ਜਾਰੀ, ਹਿੰਸਾ ਮਗਰੋਂ 40 ਹਿਰਾਸਤ 'ਚ; ਇਲਾਕੇ 'ਚ ਇੰਟਰਨੈੱਟ ਬੰਦ
NEXT STORY