ਨਵੀਂ ਦਿੱਲੀ– ਕੋਰੋਨਾ ਦੇ ਵਧਦੇ ਪ੍ਰਕੋਪ ਦਰਮਿਆਨ ਰਾਜਧਾਨੀ ਦਿੱਲੀ ਦੇ ਬਤਰਾ ਹਸਪਤਾਲ ’ਚ 8 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚ ਡਾਕਟਰ ਵੀ ਸ਼ਾਮਲ ਹੈ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ 5 ਹੋਰ ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਡਾਕਟਰ ਐੱਸ.ਸੀ. ਐੱਲ. ਗੁਪਤਾ ਨੇ ਦੱਸਿਆ ਕਿ 5 ਹੋਰ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ ਨੇ ਪਿਛਲੇ ਹਫਤੇ ਸਕੰਟ ਕਾਲੀਨ ਸੰਦੇਸ਼ (ਐੱਸ.ਓ.ਐੱਸ.) ਜਾਰੀ ਕਰਕੇ ਆਕਸੀਜਨ ਸਪਲਾਈ ਖਤਮ ਹੋਣ ਦੀ ਕਗਾਰ ’ਤੇ ਦੀ ਗੱਲ ਕਹੀ ਸੀ। ਦਿੱਲੀ ਦੀ ਸਰਕਾਰ ਵੀ ਲਗਾਤਾਰ ਕਹਿ ਰਹੀ ਹੈ ਕਿ ਉਸ ਨੂੰ ਉਸ ਦੇ ਹਿੱਸੇ ਦੀ ਆਕਸੀਜਨ ਨਹੀਂ ਮਿਲ ਪਾ ਰਹੀ।
ਇਹ ਵੀ ਪੜ੍ਹੋ– ਸਾਵਧਾਨ! ਰੇਮਡੇਸਿਵਿਰ ਦੇ ਨਾਂ ’ਤੇ ਵੇਚਿਆ ਜਾ ਰਿਹੈ ਪਾਣੀ, ਟੀਕਾ ਅਸਲੀ ਹੈ ਜਾਂ ਨਕਲੀ, ਇੰਝ ਕਰੋ ਪਛਾਣ
ਇਹ ਵੀ ਪੜ੍ਹੋ– ਕੋਰੋਨਾ ਮਹਾਮਾਰੀ ’ਚ ਭਾਰਤ ਨੂੰ ਮਦਦ ਦੇਣ ਲਈ ਅਮਰੀਕਾ ਨੇ ਰੱਖੀਆਂ 2 ਸ਼ਰਤਾਂ
ਦਿੱਲੀ ’ਚ ਆਕਸੀਜਨ ਦੀ ਭਾਰੀ ਘਾਟ, ਦੈਨਿਕ ਲੋੜ 976 ਟਨ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ ’ਚ ਆਕਸੀਜਨ ਦੀ ਭਾਰੀ ਘਾਟ ਹੈ। ਹਰ ਸਪਤਾਲ ’ਚੋਂ ਐੱਸ.ਓ.ਐੱਸ. ਦੇ ਸੰਦੇਸ਼ ਆ ਰਹੇ ਹਨ। ਅਸੀਂ ਕੋਰਟ ਨਾਲ ਗੱਲ ਕਰ ਚੁੱਕੇ ਹਾਂ ਅਤੇ ਕੇਂਦਰ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਦਿੱਲੀ ਨੂੰ 976 ਆਕਸੀਜਨ ਦੈਨਿਕ ਚਾਹੀਦੀ ਹੈ ਪਰ 490 ਆਕਸੀਜਨ ਹੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸਾਨੂੰ ਸਿਰਫ 312 ਟਨ ਆਕਸੀਜਨ ਹੀ ਮਿਲੀ।
ਇਹ ਵੀ ਪੜ੍ਹੋ– MP ’ਚ ਲਾਵਾਰਿਸ ਮਿਲਿਆ ਕੋਵੈਕਸੀਨ ਦੀਆਂ 2.40 ਲੱਖ ਖੁਰਾਕਾਂ ਨਾਲ ਲੱਦਿਆ ਟਰੱਕ, ਡਰਾਈਵਰ ਲਾਪਤਾ
ਅੰਗਰੇਜ਼ੀ ਦੇ ਅਧਿਆਪਕ ਬਣੇ ਆਟੋ ਡਰਾਈਵਰ, ਕੋਰੋਨਾ ਮਰੀਜ਼ਾਂ ਦੀ ਮੁਫ਼ਤ ’ਚ ਕਰ ਰਹੇ ਸੇਵਾ
NEXT STORY