ਗੈਜੇਟ ਡੈਸਕ– ਜੇਕਰ ਤੁਸੀਂ ਵੀ ਓ.ਐੱਲ.ਐਕਸ. ਵਰਗੀਆਂ ਵੈੱਬਸਾਈਟਾਂ ਤੋਂ ਸੈਕਿੰਡ ਹੈਂਡ ਸਾਮਾਨ ਸਸਤੀ ਕੀਮਤ ’ਚ ਖ਼ਰੀਦਦੇ ਹੋ ਤਾਂ ਤੁਹਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅਸੀਂ ਅਜਿਹਾ ਇਸਲਈ ਕਹਿ ਰਹੇ ਹਾਂ ਕਿਉਂਕਿ ਓ.ਐੱਲ.ਐਕਸ. ’ਤੇ ਠੱਗ ਅੱਜ-ਕੱਲ੍ਹ ਕਾਫੀ ਸਰਗਰਮ ਹਨ ਅਤੇ ਉਹ ਲੋਕਾਂ ਨੂੰ ਲਗਾਤਾਰ ਚੂਨਾ ਲਗਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਹ ਠੱਗ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਆਰਮੀ ਦੀ ਫਰਜ਼ੀ ਆਈ.ਡੀ. ਦਾ ਸਹਾਰਾ ਲੈ ਰਹੇ ਹਨ।
ਓ.ਐੱਲ.ਐਕਸ. ’ਤੇ ਠੱਗੀ ਦਾ ਤਾਜ਼ਾ ਮਾਮਲਾ ਜੰਮੂ-ਕਸ਼ਮੀਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਐੱਨ.ਜੀ.ਓ. ਸੰਚਾਲਕ ਨੂੰ ਓ.ਐੱਲ.ਐਕਸ ਦੇ ਠੱਗਾਂ ਨੇ ਆਪਣਾ ਸ਼ਿਕਾਰ ਬਣਾਇਆ ਹੈ। ਜੰਮੂ ’ਚ ਇਕ ਐੱਨ.ਜੀ.ਓ. ਚਲਾਉਣ ਵਾਲੇ ਰਾਹੁਲ ਅਗੁਰਾਲ ਨਾਲ ਇਹ ਧੋਖਾਧੜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਐਨ.ਜੀ.ਓ. ਲਈ ਉਨ੍ਹਾਂ ਨੂੰ ਇਕ ਗੱਡੀ ਦੀ ਲੋੜ ਸੀ। ਉਨ੍ਹਾਂ ਨੂੰ ਓ.ਐੱਲ.ਐਕਸ. ’ਤੇ ਇਕ ਗੱਡੀ ਪਸੰਦ ਆਈ। 24 ਅਗਸਤ ਨੂੰ ਉਨ੍ਹਾਂ ਨੇ ਓ.ਐੱਲ.ਐਕਸ ’ਤੇ ਇਕ ਵਿਗਿਆਪਨ ਵੇਖਿਆ ਅਤੇ ਵੇਚਣ ਵਾਲੇ ਨਾਲ ਸੰਪਰਕ ਕੀਤਾ। ਓ.ਐੱਲ.ਐਕਸ. ’ਤੇ ਗੱਡੀ ਲਿਸਟ ਕਰਨ ਵਾਲੇ ਨੇ ਰਾਹੁਲ ਨੂੰ ਦੱਸਿਆ ਕਿ ਉਹ ਫੌਜ ’ਚ ਹੈ ਅਤੇ ਜੰਮੂ-ਕਸ਼ਮੀਰ ’ਚ ਉਸ ਦੀ ਪੋਸਟਿੰਗ ਹੈ। ਠੱਗ ਨੇ ਰਾਹੁਲ ਨੂੰ ਆਰਮੀ ਦਾ ਆਈ.ਡੀ. ਕਾਰਡ ਵੀ ਵਿਖਾਇਆ ਜਿਸ ਤੋਂ ਬਾਅਦ ਰਾਹੁਲ ਨੂੰ ਭਰੋਸਾ ਹੋ ਗਿਆ। ਆਈ.ਡੀ. ਕਾਰਡ ਵੇਖਣ ਤੋਂ ਬਾਅਦ ਰਾਹੁਲ ਨੇ ਕਾਰ ਖ਼ਰੀਦ ਲਈ ਅਤੇ ਕੁਝ ਪੈਸੇ ਭੇਜ ਦਿੱਤੇ ਪਰ ਰਾਹੁਲ ਨੂੰ ਥੋੜ੍ਹਾ ਸ਼ੱਕ ਵੀ ਹੋਇਆ। ਫਿਰ ਬਾਅਦ ’ਚ ਪਤਾ ਲੱਗਾ ਕਿ ਰਾਹੁਲ ਨੂੰ ਜੋ ਆਈ.ਡੀ. ਕਾਰਡ ਵਿਖਾਇਆ ਗਿਆ ਸੀ ਉਹ ਨਕਲੀ ਸੀ ਅਤੇ ਕਾਰ ਦੇ ਦਸਤਾਵੇਜ਼ ਵੀ ਨਕਲੀ ਸਨ।
ਦੱਸ ਦੇਈਏ ਕਿ ਓ.ਐੱਲ.ਐਕਸ. ’ਤੇ ਹੋਣ ਵਾਲਾ ਇਹ ਠੱਗੀ ਦਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਆਰਮੀ ਦੀ ਨਕਲੀ ਆਈ.ਡੀ. ਵਿਖਾ ਕੇ ਲੋਕਾਂ ਨਾਲ ਠੱਗੀ ਹੋਈ ਹੈ। ਓ.ਐੱਲ.ਐਕਸ. ਦੇ ਸ਼ਾਤਰ ਲੋਕਾਂ ਨੂੰ ਫਸਾਉਣ ਲਈ ਹਮੇਸ਼ਾ ਆਰਮੀ ਦੀ ਆਈ.ਡੀ. ਇਸਤੇਮਾਲ ਕਰਦੇ ਹਨ। ਇਸ ਲਈ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਓ.ਐੱਲ.ਐਕਸ ਤੋਂ ਅੱਖਾਂ ਬੰਦ ਕਰਕੇ ਖ਼ਰੀਦਾਰੀ ਨਾਲ ਕਰੋ। ਓ.ਐੱਲ.ਐਕਸ. ’ਤੇ ਇਸ ਤਰ੍ਹਾਂ ਦੀ ਠੱਗੀ ਨੂੰ ਲੈ ਕੇ ਸੀ.ਆਈ.ਐੱਸ.ਐੱਫ. ਨੇ ਇਸੇ ਸਾਲ ਜੁਲਾਈ ’ਚ ਚਿਤਾਵਨੀ ਵੀ ਜਾਰੀ ਕੀਤੀ ਸੀ।
OnePlus ਯੂਜ਼ਰਸ ਹੋ ਰਹੇ ਪਰੇਸ਼ਾਨ, ਬਲੂਟੂਥ ਦੇ ਰਿਹੈ ‘ਧੋਖਾ’
NEXT STORY