ਬਲੀਆ— ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ 'ਚ ਗਾਂਵਾਂ ਦੀ ਚੋਰੀ ਦੇ ਦੋਸ਼ 'ਚ 2 ਦਲਿਤ ਨੌਜਵਾਨਾਂ ਨੂੰ ਹਿੰਦੂ ਯੂਥ ਵਾਹਿਨੀ ਦੇ ਵਰਕਰਾਂ ਵੱਲੋਂ ਗੰਜਾ ਕਰ ਕੇ ਘੁੰਮਾਉਣ ਦਾ ਦੋਸ਼ ਲੱਗਾ ਹੈ। ਪੁਲਸ ਅਨੁਸਾਰ ਗਾਂ ਚੋਰੀ ਦੇ ਦੋਸ਼ 'ਚ ਪ੍ਰਵੀਨ ਸ਼੍ਰੀਵਾਸਤਵ ਦੀ ਸ਼ਿਕਾਇਤ 'ਤੇ ਚੋਰੀ ਦੇ ਦੋਸ਼ੀ ਦੋਹਾਂ ਨੌਜਵਾਨਾਂ ਨੂੰ ਧਾਰਾ 379 ਅਤੇ 411 ਦੇ ਅਧੀਨ ਗ੍ਰਿਫਤਾਰ ਕਰ ਲਿਆ।
ਇਨ੍ਹਾਂ ਦੋਹਾਂ ਨੌਜਵਾਨਾਂ 'ਚੋਂ ਇਕ ਨੇ ਬਾਅਦ 'ਚ ਪੁਲਸ 'ਚ ਆਪਣੇ ਵੱਲੋਂ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਸੋਮਵਾਰ ਨੂੰ ਹਿੰਦੂ ਯੂਥ ਵਾਹਿਨੀ ਦੇ ਵਰਕਰਾਂ ਨੇ ਉਨ੍ਹਾਂ ਨੂੰ 2 ਗਾਂਵਾਂ ਨਾਲ ਰੋਕਿਆ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਮਾ ਰਾਮ ਨੇ ਕਿਹਾ ਕਿ ਹਿੰਦੂ ਯੂਥ ਵਾਹਿਨੀ ਦੇ ਵਰਕਰਾਂ ਨੇ ਉਨ੍ਹਾਂ ਦੇ ਬੇਟੇ ਦਾ ਸਿਰ ਮੁੰਡਵਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਗਲੇ 'ਚ ਟਾਇਰ ਲਟਕਾ ਕੇ ਪੂਰੇ ਰਸੜਾ ਕਸਬੇ 'ਚ ਘੁੰਮਾਇਆ ਗਿਆ। ਇਹੀ ਨਹੀਂ ਉਨ੍ਹਾਂ ਦੇ ਗਲੇ 'ਚ 'ਅਸੀਂ ਗਾਂ ਚੋਰ ਹਾਂ' ਲਿਖ ਕੇ ਪਲੇਕਾਰਡ ਟੰਗ ਦਿੱਤੇ ਗਏ ਸਨ।
ਉਮਾ ਰਾਮ ਦੀ ਸ਼ਿਕਾਇਤ 'ਤੇ ਪੁਲਸ ਨੇ ਇਕ ਵਿਅਕਤੀ ਦੇ ਖਿਲਾਫ ਨਾਮਜ਼ਦ ਅਤੇ 15 ਅਣਪਛਾਤੇ 'ਤੇ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਲੋਕਾਂ ਦੇ ਖਿਲਾਫ ਦਲਿਤ ਉਤਪੀੜਨ ਐਕਟ ਦੇ ਅਧੀਨ ਵੀ ਕੇਸ ਦਰਜ ਕੀਤਾ ਗਿਆ ਹੈ। ਬਲੀਆ ਦੇ ਐੱਸ.ਪੀ. ਅਨਿਲ ਕੁਮਾਰ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਡਿਪਟੀ ਐੱਸ.ਪੀ. ਅਵਧੇਸ਼ ਚੌਧਰੀ ਨੂੰ ਸੌਂਪੀ ਗਈ ਹੈ। ਉਹ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਸੌਂਪਣਗੇ।
ਵਿਦੇਸ਼ ਜਾਣਾ ਚਾਹੁੰਦਾ ਹੈ ਪਿੰਟੋ ਪਰਿਵਾਰ, HC ਨੇ CBI ਨੂੰ ਨੋਟਿਸ ਭੇਜ ਮੰਗਿਆ ਜਵਾਬ
NEXT STORY