ਚੰਡੀਗੜ੍ਹ — ਗੁਰੂਗਰਾਮ ਵਿਚ ਰਿਆਨ ਸਕੂਲ ਦੇ ਮਾਲਕ ਰਿਆਨ ਆਗਸਟਾਈਨ ਪਿੰਟੋ ਵਲੋਂ ਦੁਬਈ ਜਾਣ ਲਈ ਹਾਈ ਕੋਰਟ ਤੋਂ ਇਜਾਜ਼ਤ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਜਸਟਿਸ ਰਾਜਨ ਗੁਪਤਾ ਨੇ ਸੁਣਵਾਈ ਕੀਤੀ। ਉਨ੍ਹਾਂ ਨੇ ਸੀ.ਬੀ.ਆਈ. ਤੋਂ 16 ਜਨਵਰੀ ਤੱਕ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਦਾਇਰ ਅਰਜ਼ੀ 'ਚ ਰਿਆਨ ਪਿੰਟੋ ਨੇ ਕਿਹਾ ਹੈ ਕਿ ਦੁਬਈ 'ਚ ਗਿਆਨ ਅਤੇ ਹਿਊਮਨ ਡਵੈਲਪਮੈਂਟ ਅਥਾਰਟੀ ਵਲੋਂ ਇਕ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ 'ਚ ਭਵਿੱਖ 'ਚ ਸਕੂਲਾਂ ਅੰਦਰ ਤਕਨੀਕ ਦੀ ਕਿਸ ਤਰ੍ਹਾਂ ਵਰਤੋਂ ਕੀਤੀ ਜਾਵੇ, ਇਸ ਤੇ ਚਰਚਾ ਹੋਣੀ ਹੈ। ਇਹ ਕਾਨਫਰੰਸ 1 ਫਰਵਰੀ ਤੋਂ ਸ਼ੁਰੂ ਹੋਣੀ ਹੈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਅਮਰੀਕਾ 'ਚ ਵੀ ਕੁਝ ਕੰਮ ਹੈਸ਼ ਇਸ ਲਈ ਉਨ੍ਹਾਂ ਨੂੰ ਅਮਰੀਕਾ ਅਤੇ ਦੁਬਈ ਜਾਣ ਦੀ ਆਗਿਆ ਦਿੱਤੀ ਜਾਵੇ।
ਹਾਈਕੋਰਟ ਨੇ ਵਿਦੇਸ਼ ਜਾਣ 'ਤੇ ਲਗਾਈ ਹੈ ਰੋਕ
ਗੁਰੂਗਰਾਮ ਦੇ ਇਸ ਸਕੂਲ 'ਚ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ 'ਚ ਸਕੂਲ ਦੇ ਮਾਲਕ ਰਿਆਨ ਆਗਸਟਾਈਨ ਪਿੰਟੋ ਉਸਦੇ ਪਿਤਾ ਆਗਸਟਾਈਨ ਫ੍ਰਾਂਸਿਸ ਪਿੰਟੋ ਅਤੇ ਉਸਦੀ ਮਾਤਾ ਗ੍ਰੇਸ ਪਿੰਟੋ ਨੂੰ ਹਾਈਕੋਰਟ ਦੇ ਰਾਹਤ ਦਿੰਦੇ ਹੋਏ 21 ਨਵੰਬਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਜ਼ਮਾਨਤ ਦਿੰਦੇ ਹੋਏ ਆਦੇਸ਼ ਦਿੱਤੇ ਸਨ ਕਿ ਉਹ ਬਿਨ੍ਹਾਂ ਹਾਈਕੋਰਟ ਦੀ ਇਜਾਜ਼ਤ ਦੇ ਵਿਦੇਸ਼ ਨਹੀਂ ਜਾ ਸਕਦੇ। ਰਿਆਨ ਆਗਸਟਾਈਨ ਪਿੰਟੋ ਨੇ ਪਹਿਲਾਂ 26 ਦਸੰਬਰ ਤੋਂ 5 ਜਨਵਰੀ ਤੱਕ ਦੁਬਈ ਜਾਣ ਦੀ ਇਜਾਜ਼ਤ ਮੰਗੀ ਸੀ। ਹੁਣ ਰਿਆਨ ਪਿੰਟੋ ਨੇ ਅਮਰੀਕਾ ਅਤੇ ਦੁਬਈ ਜਾਣ ਦੀ ਆਗਿਆ ਮੰਗੀ ਹੈ।
ਜ਼ਿਕਰਯੋਗ ਹੈ ਕਿ ਸਕੂਲ ਦੇ ਮਾਲਕ ਰਿਆਨ ਆਗਸਟਾਈਨ ਪਿੰਟੋ ਉਸਦੇ ਪਿਤਾ ਰਿਆਨ ਆਗਸਟਾਈਨ ਫ੍ਰਾਂਸਿਸ ਪਿੰਟੋ ਅਤੇ ਉਸਦੀ ਮਾਤਾ ਗ੍ਰੇਸ ਪਿੰਟੋ ਇਨ੍ਹਾਂ ਤਿੰਨਾਂ ਦੇ ਖਿਲਾਫ ਸਕੂਲ ਦੇ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ 'ਚ ਆਈ.ਪੀ.ਸੀ. ਦੀ ਧਾਰਾ-302, ਆਰਮਜ਼ ਐਕਟ ਦੀ ਧਾਰਾ-25, ਜੁਵੇਨਾਈਲ ਜਸਟਿਸ ਐਕਟ ਦੀ ਧਾਰਾ-75 ਅਤੇ ਪੋਸਕੋ ਐਕਟ ਦੀ ਧਾਰਾ-12 ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਫੌਜ ਚੋਂ ਚੋਰੀ ਕੀਤੇ ਕਾਰਤੂਸਾਂ ਸਮੇਤ ਦੇਹਰਾਦੂਨ 'ਚ 4 ਗ੍ਰਿਫਤਾਰ
NEXT STORY