ਨਵੀਂ ਦਿੱਲੀ-ਬ੍ਰਾਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ (BECIL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 51
ਆਖਰੀ ਤਾਰੀਕ- 6 ਮਈ, 2020
ਅਹੁਦਿਆਂ ਦਾ ਵੇਰਵਾ- ਸਾਈਬਰ ਕ੍ਰਾਈਮ ਥ੍ਰੇਟ ਇੰਟੈਲੀਜੈਂਸ ਐਨਾਲਿਸਟ, ਡਿਜੀਟਲ ਫਾਰੈਂਸਿਕ ਐਕਸਪਰਟ, ਸਾਫਟਵੇਅਰ ਡਿਵੈਲਪਰ, ਕੰਟੇਂਟ ਡਿਵੈਲਪਰ, ਨੈਟਵਰਕ ਫਾਰੈਂਸਿਕ ਐਕਸਪਰਟ, ਡਾਟਾ ਐਨਾਲਿਸਟ, ਕ੍ਰਿਪਟੋ ਐਨਾਲਿਸਟ,ਪ੍ਰੋਗਰਾਮ ਮੈਨੇਜਰ ਆਦਿ।
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਤਨਖਾਹ- 2.33 ਲੱਖ ਰੁਪਏ ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਰਾਹੀਂ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.becil.com/ ਪੜ੍ਹੋ।
ਰਿਸ਼ੀ ਕਪੂਰ ਦਾ ਦਿਹਾਂਤ, ਰਾਹੁਲ ਗਾਂਧੀ ਤੇ ਕੇਜਰੀਵਾਲ ਨੇ ਟਵੀਟ ਕਰ ਕੇ ਜਤਾਇਆ ਦੁੱਖ
NEXT STORY