ਨਵੀਂ ਦਿੱਲੀ/ਵਾਸ਼ਿੰਗਟਨ - ਭਾਰਤ ਅਤੇ ਅਮਰੀਕਾ ਦੇ ਯਾਤਰੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਯੂਨਾਈਟਡ ਏਅਰਲਾਈਨਸ ਨੇ ਐਤਵਾਰ (25 ਅਪ੍ਰੈਲ) ਤੋਂ ਦਿੱਲੀ ਲਈ ਫਿਰ ਤੋਂ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦਾ ਐਲਾਨ ਸ਼ਨੀਵਾਰ (24 ਅਪ੍ਰੈਲ) ਸਵੇਰੇ ਕੀਤਾ ਗਿਆ। ਦੱਸ ਦਈਏ ਕਿ ਦਿੱਲੀ ਏਅਰਪੋਰਟ 'ਤੇ ਬੀਤੇ ਸ਼ੁੱਕਰਵਾਰ ਜਦ ਯੂਨਾਈਟਡ ਏਅਰਲਾਈਨਸ ਦੇ ਸਟਾਫ ਨੂੰ ਕੋਰੋਨਾ ਆਰ. ਟੀ.-ਪੀ. ਸੀ. ਆਰ. ਟੈਸਟ ਕਰਾਉਣ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਉਹ ਬਿਨਾਂ ਯਾਤਰੀਆਂ ਦੇ ਹੀ ਆਪਣੇ ਜਹਾਜ਼ ਨੂੰ ਲੈ ਕੇ ਵਾਪਸ ਨਿਊਯਾਰਕ ਸਿੱਟੀ ਚਲਾ ਗਿਆ। ਇਸ ਤੋਂ ਕੁਝ ਹੀ ਸਮੇਂ ਬਾਅਦ ਯੂਨਾਈਟਡ ਏਅਰਲਾਈਨਸ ਨੇ ਅਗਲੀ ਜਾਣਕਾਰੀ ਤੱਕ ਦਿੱਲੀ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ।
ਇਹ ਵੀ ਪੜ੍ਹੋ - 'ਫਰਸ਼ਾਂ ਤੋਂ ਅਰਸ਼ਾਂ 'ਤੇ ਪੁੱਜਾ ਇਹ ਮਾਡਲ, ਕਦੇ ਸੌਂਦਾਂ ਸੀ ਪੁਲ ਹੇਠਾਂ
ਯੂਨਾਈਟਡ ਏਅਰਲਾਈਨਸ ਵੱਲੋਂ ਜਾਰੀ ਕੀਤਾ ਗਿਆ ਬਿਆਨ
ਇਸ ਤੋਂ ਬਾਅਦ ਯੂਨਾਈਟਡ ਏਅਰਲਾਈਨਸ ਵੱਲੋਂ ਇਕ ਬਿਆਨ ਜਾਰੀ ਕਰ ਆਖਿਆ ਗਿਆ ਕਿ ਅਸੀਂ ਭਾਰਤ ਵੱਲੋਂ ਕੋਵਿਡ-19 ਦੇ ਯਾਤਰਾ ਸਬੰਧੀ ਨਿਯਮਾਂ 'ਤੇ ਸਪੱਸ਼ਟਤਾ ਚਾਹੁੰਦੇ ਹਾਂ। ਇਸ ਲਈ ਅਸੀਂ ਆਪਣੀ ਸੇਵਾ ਅਸਥਾਈ ਰੂਪ ਨਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਆਪਣੇ ਯਾਤਰੀਆਂ ਨੂੰ ਬਦਲ ਦੀ ਚੋਣ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਜਲਦ ਹੀ ਸਾਡੀਆਂ ਨਿਰਧਾਰਤ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ - ਕਾਰੋਬਾਰੀ ਫਰਾਂਸ ਦੇ PM ਨੂੰ ਚਿੱਠੀਆਂ 'ਚ ਭੇਜ ਰਹੇ ਔਰਤਾਂ ਦੇ ਅੰਡਰ-ਗਾਰਮੈਂਟਸ
ਯੂਨਾਈਟਡ ਇਕੱਲੀ ਅਮਰੀਕੀ ਏਅਰਲਾਈਨ ਹੈ ਜੋ ਇਸ ਵੇਲੇ ਭਾਰਤ ਲਈ ਦਿੱਲੀ ਅਤੇ ਨੇਵਾਰਕ, ਸੈਨ ਫ੍ਰਾਸੀਸਕੋ ਅਤੇ ਸ਼ਿਕਾਗੋ ਦਰਮਿਆਨ ਲਗਾਤਾਰ ਉਡਾਣ ਭਰਦੀ ਹੈ। ਇਸ ਤੋਂ ਇਲਾਵਾ ਏਅਰ ਇੰਡੀਆ ਇਕੱਲੀ ਅਜਿਹੀ ਏਅਰਲਾਈਨ ਹੈ ਜੋ ਯੂ. ਐੱਸ. ਦੇ ਨਿਊਯਾਰਕ ਜੇ. ਐੱਫ. ਕੇ., ਨੇਵਾਰਕ, ਸ਼ਿਕਾਗੋ ਸੈਨ ਫ੍ਰਾਸੀਸਕੋ ਅਤੇ ਵਾਸ਼ਿੰਗਟਨ ਜਿਹੀਆਂ ਥਾਵਾਂ ਲਈ ਸਿੱਧੀ ਉਡਾਣਾਂ ਚਲਾਉਂਦੀ ਹੈ।
ਇਹ ਵੀ ਪੜ੍ਹੋ - Dr. ਫਾਓਚੀ ਨੇ ਕਿਹਾ, 'ਭਾਰਤ 'ਚ ਦੂਜੀ ਲਹਿਰ ਨੇ ਇਹ ਦਿਖਾ ਦਿੱਤਾ ਕਿ ਕੋਰੋਨਾ ਤੋਂ ਕੋਈ ਸੁਰੱਖਿਅਤ ਨਹੀਂ'
ਯਾਤਰੀਆਂ ਨੂੰ ਭੇਜਿਆ ਮੈਸੇਜ
ਜ਼ਿਕਰਯੋਗ ਹੈ ਕਿ ਦਿੱਲੀ ਏਅਰਪੋਰਟ ਤੋਂ ਖਾਲੀ ਜਹਾਜ਼ ਵਾਪਸ ਲਿਜਾਣ 'ਤੇ ਯੂਨਾਈਟਡ ਏਅਰਲਾਈਨਸ ਨੇ ਅਧਿਕਾਰਤ ਰੂਪ ਤੋਂ ਕੋਈ ਕਾਰਣ ਨਹੀਂ ਦੱਸਿਆ। ਏਅਰਲਾਈਨਸ ਵੱਲੋਂ ਫਲਾਈਟ ਰੱਦ ਹੋਣ 'ਤੇ ਯਾਤਰੀਆਂ ਨੂੰ ਭੇਜੇ ਗਏ ਮੈਸੇਜ ਵਿਚ ਲਿਖਿਆ ਗਿਆ ਸੀ ਕਿ ਦਿੱਲੀ ਤੋਂ ਅਪ੍ਰੈਲ 23 ਨੂੰ ਤੁਹਾਡੀ ਯੂਨਾਈਟਡ ਏਅਰਲਾਈਨਸ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਭਾਰਤ ਦੇ ਅਧਿਕਾਰੀਆਂ ਨਾਲ ਚੱਲ ਰਹੀ ਕੋਵਿਡ-19 ਯਾਤਰਾ ਸਬੰਧੀ ਨਿਯਮਾਂ 'ਤੇ ਗੱਲ ਕਰਨ ਦੀ ਜ਼ਰੂਰਤ ਹੈ। ਅਸੀਂ ਇਸ ਮੁੱਦੇ ਨੂੰ ਹੱਲ ਕਰਨ ਕੰਮ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਇਸ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ - ਜ਼ਿੰਬਾਬਵੇ 'ਚ ਫੌਜ ਦਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 4 ਮਰੇ
ਆਕਸੀਜਨ ਦੀ ਘਾਟ 'ਤੇ HC ਸਖ਼ਤ, ਕਿਹਾ- ਕਿਸੇ ਨੇ ਵੀ ਸਪਲਾਈ ਰੋਕੀ, ਤਾਂ ਹੋਵੇਗੀ ਫਾਂਸੀ
NEXT STORY