ਪਟਨਾ- ਬਿਹਾਰ ਵਿਧਾਨ ਸਭਾ ਨੇ ਸੂਬੇ ਵਿਚ ਆਯੋਜਿਤ ਹੋਣ ਵਾਲੀਆਂ ਭਰਤੀ ਪ੍ਰੀਖਿਆਵਾਂ 'ਚ ਪ੍ਰਸ਼ਨ ਪੱਤਰ ਲੀਕ ਅਤੇ ਹੋਰ ਗੜਬੜੀਆਂ 'ਤੇ ਰੋਕ ਲਾਉਣ ਲਈ ਬੁੱਧਵਾਰ ਇਕ ਬਿੱਲ ਪਾਸ ਕੀਤਾ। ਬਿਹਾਰ ਦੇ ਸੰਸਦੀ ਕਾਰਜ ਮੰਤਰੀ ਵਿਜੇ ਕੁਮਾਰ ਚੌਧਰੀ ਵਲੋਂ ਸਦਨ ਵਿਚ ਪੇਸ਼ ਕੀਤੇ ਗਏ ਬਿਹਾਰ ਲੋਕ ਪ੍ਰੀਖਿਆ (ਪੀ. ਈ.) ਅਨੁਚਿਤ ਸਾਧਨ ਰੋਕਥਾਮ ਬਿੱਲ, 2024 ਨੂੰ ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ ਆਵਾਜ਼ ਮਤ ਰਾਹੀਂ ਪਾਸ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਕਿਸਾਨ ਨੇਤਾਵਾਂ ਦੇ 12 ਮੈਂਬਰੀ ਵਫ਼ਦ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਆਖੀ ਇਹ ਗੱਲ
ਨਵੇਂ ਕਾਨੂੰਨ ਦਾ ਉਦੇਸ਼ ਬਿਹਾਰ 'ਚ ਪ੍ਰਸ਼ਨ ਪੱਤਰ ਲੀਕ ਸਮੇਤ ਮੁਕਾਬਲੇ ਦੀਆਂ ਪ੍ਰੀਖਿਆਵਾਂ 'ਚ ਹੋਣ ਵਾਲੀਆਂ ਗਲਤੀਆਂ 'ਤੇ ਰੋਕ ਲਗਾਉਣਾ ਹੈ। ਬਿਹਾਰ 'ਚ ਹਾਲ ਹੀ ਵਿਚ 'ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ' (NEET-UG) 2024 ਦੇ ਪ੍ਰਸ਼ਨ ਪੱਤਰ ਲੀਕ ਦਾ ਮੁੱਦਾ ਸੁਰਖੀਆਂ 'ਚ ਰਿਹਾ ਹੈ। ਇਸ ਬਿੱਲ ਵਿਚ ਅਜਿਹੇ ਲੋਕਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਲੋਕਾਂ ਲਈ ਤਿੰਨ ਤੋਂ ਪੰਜ ਸਾਲ ਦੀ ਕੈਦ ਅਤੇ 10 ਲੱਖ ਰੁਪਏ ਦੇ ਜੁਰਮਾਨੇ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ- ਟੁੱਟ ਗਿਆ ਡੈਮ; ਸ਼ਹਿਰ 'ਚ ਵੜਿਆ ਪਾਣੀ, ਰੁੜ੍ਹ ਗਈਆਂ ਗੱਡੀਆਂ, ਹਾਲਾਤ ਹੋਏ ਬੱਦਤਰ
ਲੋਕ ਸਭਾ 'ਚ ਉਠਿਆ ਚਾਂਦੀਪੁਰਾ ਵਾਇਰਸ ਦੇ ਪ੍ਰਕੋਪ ਦਾ ਮੁੱਦਾ, ਸਰਕਾਰ ਨੂੰ ਜਲਦ ਕਾਰਵਾਈ ਦੀ ਅਪੀਲ
NEXT STORY