ਬਿਹਾਰ- ਬਿਹਾਰ 'ਚ ਕੋਰੋਨਾ ਦਾ ਖਤਰਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬਿਹਾਰ 'ਚ ਕੋਰੋਨਾ ਕੁੱਲ ਮਰੀਜ਼ਾਂ ਦੀ ਗਿਣਤੀ 31691 ਹੋ ਗਈ ਹੈ। ਉੱਥੇ ਹੀ ਮਹਾਮਾਰੀ ਦੇ ਸ਼ਿਕਾਰ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਵਿਚ ਭਾਵੁਕ ਕਰਨ ਵਾਲੀ ਖਬਰ ਦੇਖਣ ਨੂੰ ਮਿਲੀ, ਜਿੱਥੇ ਪਰਿਵਾਰ ਦੀ ਭੁੱਖ ਮਿਟਾਉਣ ਲਈ ਇਕ ਜਿਊਂਦੇ ਰਿਕਸ਼ਾ ਚਾਲਕ ਨੂੰ ਮੁਰਦਾ ਬਣਨਾ ਪਿਆ।
ਦਰਅਸਲ ਤਾਲਾਬੰਦੀ 'ਚ ਰਿਕਸ਼ੇ ਦੀ ਸਵਾਰੀ ਨਹੀਂ ਮਿਲਣ ਕਾਰਨ ਘਰ 'ਚ ਅਨਾਜ ਦਾ ਇਕ ਦਾਣਾ ਤੱਕ ਨਹੀਂ ਸੀ। ਬੱਚਿਆਂ ਨੂੰ ਭੁੱਖ ਨਾਲ ਤੜਫ਼ਦੇ ਦੇਖ ਮਜ਼ਬੂਰੀ 'ਚ ਰਿਕਸ਼ਾ ਚਾਲਕ ਨੂੰ ਇਹ ਯੋਜਨਾ ਅਪਣਾਉਣੀ ਪਈ। ਉਸ ਨੇ ਸਰੀਰ 'ਤੇ ਕਫ਼ਨ ਪਾ ਕੇ ਮਾਲਾ ਰੱਖੀ ਅਤੇ ਅਗਰਬੱਤੀ ਬਾਲੀ। ਫਿਰ ਡਿਸ ਟੈਂਕ ਰੋਡ ਦੇ ਕਿਨਾਰੇ ਲੇਟ ਗਿਆ। ਜੋ ਵੀ ਰਾਹਗੀਰ ਆਉਂਦੇ-ਜਾਂਦੇ ਸਨ, ਉਸ 'ਤੇ ਪੈਸੇ ਰੱਖ ਦਿੰਦੇ ਸਨ। ਇਸ ਤਰ੍ਹਾਂ ਨਾਲ ਉਸ ਨੂੰ ਕੁਝ ਪੈਸੇ ਮਿਲ ਗਏ। ਉਸ ਨੇ ਦੱਸਿਆ ਕਿ ਤਾਲਾਬੰਦੀ 'ਚ ਕੁਝ ਮਦਦ ਮਿਲ ਜਾਂਦੀ ਸੀ ਪਰ ਹੁਣ ਤਾਂ ਕੋਈ ਮਦਦ ਵੀ ਨਹੀਂ ਮਿਲ ਰਹੀ। ਲਿਹਾਜਾ ਮਜ਼ਬੂਰੀ 'ਚ ਜਿਊਂਦੇ ਰਹਿੰਦੇ ਹੋਏ ਵੀ ਮੁਰਦਾ ਬਣਨਾ ਪੈ ਰਿਹਾ ਹੈ।
ਕੋਰੋਨਾ ਕਾਲ 'ਚ ਕਿਵੇਂ ਮਨਾਇਆ ਜਾਵੇਗਾ ਆਜ਼ਾਦੀ ਦਿਵਸ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
NEXT STORY