ਹਾਜ਼ੀਪੁਰ— ਦੁਬਈ ਦੀ ਇਕ ਕੰਪਨੀ 'ਚ ਇੰਜੀਨੀਅਰ ਦੇ ਪੋਸਟ 'ਤੇ ਕੰੰਮ ਕਰਨ ਵਾਲੇ ਸੁਨੀਲ ਸਿੰਘ ਛੱਠ ਦੇ ਮੌਕੇ 'ਤੇ ਛੁੱਟੀ ਲੈ ਕੇ ਆਪਣੇ ਘਰ ਆਏ ਸੀ। ਬੁੱਧਵਾਰ ਨੂੰ ਉਹ ਬਾਈਕ ਤੋਂ ਆਪਣੀ ਮਾਂ ਕੌਸ਼ਲਿਆ ਦੇਵੀ ਨਾਲ ਪਟਨਾ ਆਏ ਸੀ। ਉਨ੍ਹਾਂ ਨੂੰ ਇਕ ਡਾਕਟਰ ਕੋਲ ਦਿਖਾਉਣਾ ਸੀ। ਡਾਕਟਰ ਦਾ ਕਲੀਨਿਕ ਬੰਦ ਹੋਣ ਦੇ ਚੱਲਦੇ ਸੁਨੀਲ ਵਾਪਸ ਆਉਣ ਲਈ ਘਰ ਰਵਾਨਾ ਹੋਏ ਪਰ ਰਸਤੇ 'ਚ ਹੋਏ ਇਕ ਸੜਕ ਹਾਦਸੇ 'ਚ ਮਾਂ ਦੇ ਨਾਲ ਉਨ੍ਹਾਂ ਦੀ ਵੀ ਮੌਤ ਹੋ ਗਈ।
ਘਟਨਾ ਵੈਸ਼ਾਲੀ ਜ਼ਿਲੇ ਦੇ ਹਾਜ਼ੀਪੁਰ ਦੇ ਸਦਰ ਥਾਣਾ ਖੇਤਰ ਦੇ ਸੁਭਈ ਚੌਕ 'ਤੇ ਬੁੱੱਧਵਾਰ ਨੂੰ ਵਾਪਰੀ। ਸੁਨੀਲ ਦੀ ਬਾਈਕ ਨੂੰ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਤੇਜ਼ ਸੀ ਕਿ ਸੁਨੀਲ ਦੀ ਬਾਈਕ ਦੂਰ ਜਾ ਕੇ ਡਿੱਗੀ। ਤੇਜ਼ ਰਫਤਾਰ ਟਰੱਕ ਨੇ ਸੁਨੀਲ ਅਤੇ ਉਨ੍ਹਾਂ ਦੀ ਮਾਂ ਨੂੰ ਕੁਚਲ ਦਿੱਤਾ, ਜਿਸ ਨਾਲ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਸੁਨੀਲ ਨੂੰ ਟੱਕਰ ਮਾਰਨ ਦੇ ਬਾਅਦ ਡਰਾਈਵਰ ਟਰੱਕ ਸਮੇਤ ਭੱਜਣ 'ਚ ਕਾਮਯਾਬ ਰਿਹਾ। ਸੂਚਨਾ ਮਿਲਣ 'ਤੇ ਆਈ ਪੁਲਸ ਨੇ ਦੋਹਾਂ ਦੀਆਂ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਛੱਠ ਪੂਜਾ 'ਚ ਰੁਝਿਆ ਲਾਲੂ ਪਰਿਵਾਰ, ਸਿਹਤਮੰਦ ਨਾ ਹੋਣ ਕਾਰਨ ਵੀ ਰਾਬੜੀ ਕਰ ਰਹੀ ਪੂਜਾ
NEXT STORY