ਨਵੀਂ ਦਿੱਲੀ—ਲੋਕ ਸਭਾ ਨੇ ਵੀਰਵਾਰ ਮਨੁੱਖੀ ਸਮੱਗਲਿੰਗ ਰੋਕਣ ਅਤੇ ਪੀੜਤਾਂ ਦੇ ਮੁੜ ਵਸੇਬੇ ਬਾਰੇ ਮਨੁੱਖੀ ਸਮੱਗਲਿੰਗ (ਨਿਵਾਰਣ, ਸੁਰੱਖਿਆ ਅਤੇ ਮੁੜ ਵਸੇਬਾ) ਬਿੱਲ 2018 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਬਿੱਲ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਔਰਤਾਂ ਅਤੇ ਬਾਲ ਵਿਕਾਸ ਬਾਰੇ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਇਸ ਬਿੱਲ 'ਚ ਸਭ ਪੱਖਾਂ ਨੂੰ ਸ਼ਾਮਲ ਕਰਨ ਦਾ ਯਤਨ ਕੀਤਾ ਹੈ। ਫਿਰ ਵੀ ਜੇ ਕੋਈ ਕਮੀ ਰਹਿ ਗਈ ਹੋਵੇਗੀ ਤਾਂ ਉਸ ਨੂੰ ਇਸ ਵਿਚ ਸ਼ਾਮਲ ਕਰ ਲਿਆ ਜਾਏਗਾ।
ਬਿੱਲ ਦੇ ਕਾਨੂੰਨ ਬਣ ਜਾਣ ਪਿੱਛੋਂ ਭਾਰਤ ਦੱਖਣੀ ਏਸ਼ੀਆ ਦੇ ਉਨ੍ਹਾਂ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੋ ਜਾਏਗਾ, ਜਿਥੇ ਔਰਤਾਂ ਅਤੇ ਬੱਚਿਆਂ ਦੀ ਸਮੱਗਲਿੰਗ ਅਤੇ ਉਨ੍ਹਾਂ ਨਾਲ ਹੋਣ ਵਾਲੇ ਮਾੜੇ ਵਤੀਰੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਗਏ ਹਨ।
ਡਾਕਟਰਾਂ ਨੂੰ ਮਿਲਿਆ ਦੇਸ਼ ਦਾ ਪਹਿਲਾ 'ਪੀ ਨਲ ਫੇਨੋਟਾਈਪ' ਬਲੱਡ ਗਰੁੱਪ ਦਾ ਵਿਅਕਤੀ
NEXT STORY