ਨੈਸ਼ਨਲ ਡੈਸਕ : ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪੰਛੀਆਂ ਦੇ ਮਰਨ ਦੀਆਂ ਤਾਜ਼ਾ ਖ਼ਬਰਾਂ ਦਰਮਿਆਨ ਕੇਂਦਰ ਸਰਕਾਰ ਵੱਲੋਂ 7 ਸੂਬਿਆਂ 'ਚ ਬਰਡ ਫਲੂ ਫੈਲਣ ਦੀ ਪੁਸ਼ਟੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ, ਹੁਣ ਮਹਾਂਰਾਸ਼ਟਰ 'ਚ ਵੀ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਹਾਂਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਮਰੂੰਬਾ ਪਿੰਡ ਸਥਿਤ ਪੋਲਟਰੀ ਫਾਰਮ 'ਚ ਕਰੀਬ 800 ਮੁਰਗੀਆਂ ਦੀ ਮੌਤ ਹੋ ਗਈ, ਜਿਸ ਮਗਰੋਂ ਇਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ।
ਇਹ ਵੀ ਪੜ੍ਹੋ : ਜ਼ੀਰਕਪੁਰ ਦੇ ਬਲਟਾਣਾ ਤੋਂ 'ਆਪ' ਨੇ ਚੋਣਾਂ ਦਾ ਬਿਗੁਲ ਵਜਾਇਆ
ਜਾਂਚ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਮੁਰਗੀਆਂ ਦੀ ਮੌਤ 'ਬਰਡ ਫਲੂ' ਕਾਰਨ ਹੋਈ ਹੈ। ਇਸ ਰਿਪੋਰਟ ਦੇ ਸਾਹਮਣੇ ਆਉਂਦੇ ਹੀ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪਰਭਣੀ ਦੇ ਜ਼ਿਲ੍ਹਾ ਅਧਿਕਾਰੀ ਦੀਪਕ ਮੁਗਲੀਕਰ ਨੇ ਮਰੂੰਬਾ ਪਿੰਡ ਦੇ ਇਕ ਕਿਲੋਮੀਟਰ ਦੇ ਦਾਇਰੇ 'ਚ ਆਉਣ ਵਾਲੀਆਂ ਮੁਰਗੀਆਂ ਨੂੰ ਮਾਰਨ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਕਿਸਾਨੀ ਘੋਲ : ਟਵਿੱਟਰ ਦੇ ਇਤਿਹਾਸ 'ਚ ਪਹਿਲੇ ਨੰਬਰ 'ਤੇ ਟਰੈਂਡ ਕੀਤਾ ਗੁਰਮੁਖੀ ਹੈਸ਼ਟੈਗ 'ਜਾਂ ਮਰਾਂਗੇ, ਜਾਂ ਜਿੱਤਾਂਗੇ'
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਪਿੰਡ ਦੇ 10 ਕਿਲੋਮੀਟਰ ਦੇ ਦਾਇਰੇ 'ਚ ਆਉਣ ਵਾਲੇ ਖੇਤਰ ਤੋਂ ਮੁਰਗੀਆਂ ਕਿਸੇ ਦੂਜੇ ਜ਼ਿਲ੍ਹੇ 'ਚ ਨਹੀਂ ਭੇਜੀਆਂ ਜਾਣਗੀਆਂ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਇਸ 'ਭਾਜਪਾ ਆਗੂ' ਨੇ ਕੀਤਾ ਵੱਡਾ ਦਾਅਵਾ, ਜਾਣੋ ਕੀ ਕਿਹਾ
ਦਿੱਲੀ ਦੀ ਸੰਜੇ ਝੀਲ 'ਅਲਰਟ ਜ਼ੋਨ' ਐਲਾਨੀ
ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬਰਡ ਫਲੂ ਦੇ ਕਹਿਰ ਦਰਮਿਆਨ ਦਿੱਲੀ ਦੀ ਸੰਜੇ ਝੀਲ 'ਤੇ ਐਤਵਾਰ ਨੂੰ 17 ਹੋਰ ਬੱਤਖਾਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਇਸ ਨੂੰ 'ਅਲਰਟ ਜ਼ੋਨ' ਐਲਾਨਿਆ ਗਿਆ ਹੈ। ਮ੍ਰਿਤਕ ਬੱਤਖਾਂ ਦੇ ਨਮੂਨਿਆਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਉਨ੍ਹਾਂ ਦੀ ਮੌਤ ਬਰਡ ਫਲੂ ਕਾਰਨ ਤਾਂ ਨਹੀਂ ਹੋਈ।
ਨੋਟ : ਦੇਸ਼ ਦੇ ਕਈ ਸੂਬਿਆਂ 'ਚ ਬਰਡ ਫਲੂ ਦੀ ਪੁਸ਼ਟੀ ਹੋਣ ਬਾਰੇ ਦਿਓ ਆਪਣੀ ਰਾਏ
ਰਾਜਦ ਗਠਜੋੜ ਵਿਚ ਸਾਜ਼ਿਸ਼ ਤੇ ਤੇਜਸਵੀ 'ਚ ਬਿਹਾਰ ਦਾ ਭਵਿੱਖ ਵੇਖ ਰਹੇ ਹਨ ਮਾਂਝੀ
NEXT STORY