ਨਵੀਂ ਦਿੱਲੀ— ਨਨ ਨਾਲ ਰੇਪ ਮਾਮਲੇ ਦੇ ਮੁਲਜ਼ਮ ਬਿਸ਼ਪ ਫ੍ਰੈਂਕੋ ਮੁਲਕਕਲ ਨੇ ਜਾਂਚ ਪੂਰੀ ਹੋਣ ਤਕ ਆਪਣਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ 19 ਸਤੰਬਰ ਨੂੰ ਪੁਲਸ ਜਾਂਚ ਦਲ ਦੇ ਸਾਹਮਣੇ ਪੇਸ਼ ਹੋਣਾ ਹੈ, ਅਜਿਹੇ 'ਚ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਡਿਪਟੀ ਬਿਸ਼ਪ ਨੂੰ ਸੌਂਪ ਦਿੱਤੀ ਹੈ। ਬਿਸ਼ਪ ਨੇ ਡਿਪਟੀ ਬਿਸ਼ਪ ਨੂੰ ਅਹੁਦਾ ਸੌਂਪਣ ਤੋਂ ਪਹਿਲਾਂ ਕਿਹਾ ਕਿ ਮੈਂ ਸਭ ਕੁਝ ਪਰਮੇਸ਼ਰ ਉਪਰ ਛੱਡ ਕੇ ਜਾ ਰਿਹਾ ਹਾਂ ਜਦ ਤਕ ਮੇਰੇ ਖਿਲਾਫ ਕੀਤੀ ਜਾ ਰਹੀ ਜਾਂਚ ਪੂਰੀ ਨਹੀਂ ਹੋ ਜਾਂਦੀ, ਤਦ ਤਕ ਮੈਥਿਊ ਕੋਕਕਣਮ ਸੂਬੇ ਦੇ ਬਿਸ਼ਪ ਹੋਣਗੇ। ਜ਼ਿਕਰਯੋਗ ਹੈ ਕਿ ਕੇਰਲ 'ਚ ਨਨ ਨਾਲ ਰੇਪ ਮਾਮਲੇ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਮੁਲਕਕਲ ਨੇ ਖੁਦ ਨੂੰ ਨਿਰਦੋਸ਼ ਦੱਸਿਆ ਸੀ ਪਰ ਖਾਸ ਗੱਲਬਾਤ 'ਚ ਬਿਸ਼ਪ ਨੇ ਕਿਹਾ ਸੀ ਕਿ ਉਹ ਨਿਰਦੋਸ਼ ਹੈ ਤੇ ਉਸਨੂੰ ਫਸਾਇਆ ਜਾ ਰਿਹਾ ਹੈ। ਕੇਰਲ ਪੁਲਸ ਨੇ ਇਕ ਨਨ ਨਾਲ ਰੇਪ ਦੇ ਦੋਸ਼ੀ ਤੇ ਜਲੰਧਰ ਦੇ ਬਿਸ਼ਪ ਫ੍ਰੈਂਕੋ ਮੁਲਕਕਲ ਨੂੰ 19 ਸਤੰਬਰ ਤਕ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ। ਮੁਲਕਕਲ ਦੇ ਖਿਲਾਫ ਕਾਰਵਾਈ ਕਰਨ ਲਈ ਪੁਲਸ 'ਤੇ ਵਧ ਰਹੇ ਦਬਾਅ ਦੇ ਵਿਚ ਏਰਨਾਕੁਲਮ ਖੇਤਰ ਦੇ ਆਈ.ਜੀ. ਸਾਖਰੇ ਦੀ ਪ੍ਰਧਾਨਗੀ 'ਚ ਹੋਈ ਇਕ ਮੀਟਿੰਗ ਦੇ ਬਾਅਦ ਬਿਸ਼ਪ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ।
ਨਨ ਨੇ ਹਾਲ ਹੀ 'ਚ ਇਨਸਾਫ ਲਈ ਵੈਟੀਕਨ (ਇਸਾਈਆਂ ਦੀ ਸਰਵਉੱਚ ਸੰਸਥਾ) ਨੂੰ ਤੁਰੰਤ ਦਖਲ ਕਰਨ ਦੀ ਮੰਗ ਕੀਤੀ ਹੈ। ਪੀੜਤ ਨਨ ਨੇ ਭਾਰਤ 'ਚ ਵੈਟੀਕਨ ਦੇ ਪ੍ਰਤੀਨਿਧੀ ਜਿਆਮਬਟਿਸਟਾ ਦਿਕਵਾਤਰੋ ਨੂੰ ਇਕ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਕਰਾਉਣ ਤੇ ਬਿਸ਼ਪ ਫੈਂ੍ਰਕੋ ਨੂੰ ਅਹੁਦੇ ਤੋਂ ਹਟਾਉਣ ਦੀ ਗੁਹਾਰ ਲਗਾਈ ਸੀ। ਉਨ੍ਹਾਂ ਨੇ ਫ੍ਰੈਂਕੋ ਨੂੰ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਚਰਚ ਨੇ ਸੱਚਾਈ ਪ੍ਰਤੀ ਅੱਖਾਂ ਕਿਉਂ ਬੰਦ ਕੀਤੀਆਂ ਹਨ, ਜਦਕਿ ਉਨ੍ਹਾਂ ਨੇ ਆਪਣਾ ਦੁੱਖ ਜਨਤਕ ਕਰਨ ਦੀ ਹਿੰਮਤ ਦਿਖਾਈ ਹੈ। 8 ਸਤੰਬਰ 2018 ਨੂੰ ਲਿਖੇ ਗਏ ਸੱਤ ਪੇਜਾਂ ਦੇ ਪੱਤਰ 'ਚ ਨਨ ਨੇ ਕਿਹਾ ਸੀ ਕਿ ਚਰਚ ਦੀ ਚੁੱਪੀ ਮੈਨੂੰ ਅਪਮਾਨਿਤ ਮਹਿਸੂਸ ਕਰਾ ਰਹੀ ਹੈ। ਜ਼ਿਲਾ ਪੁਲਸ ਮੁਖੀ ਨੂੰ ਕੀਤੀ ਗਈ ਸ਼ਿਕਾਇਤ 'ਚ ਨਨ ਨੇ ਦੋਸ਼ ਲਗਾਇਆ ਹੈ ਕਿ ਉਸ ਨਾਲ 13 ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ
ਸੋਢਲ ਮੇਲੇ ਤੋਂ ਪਹਿਲਾਂ ਨਹੀਂ ਬਣ ਸਕਣਗੀਆਂ ਨਵੀਆਂ ਸੜਕਾਂ
NEXT STORY