ਨੈਸ਼ਨਲ ਡੈਸਕ- ਭਾਜਪਾ ਭਾਵੇਂ ਹੀ ਬਿਹਾਰ ਵਿਧਾਨ ਸਭਾ ਚੋਣ ’ਚ ਰਾਜਗ ਦੇ 243 ਵਿਚੋਂ 200 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੋਵੇ ਪਰ ਨਾਲ ਹੀ ਉਹ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੂੰ ਆਪਣੀ ਪਾਰਟੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਲ ਹੀ ਵਿਚ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਣ ਵਾਲੇ ਇਕ ਕੇਂਦਰੀ ਮੰਤਰੀ ਨੇ ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਅਖਿਲੇਸ਼ ਪ੍ਰਸਾਦ ਸਿੰਘ ਨਾਲ ਮੁਲਾਕਾਤ ਕੀਤੀ, ਜਦੋਂ ਉਨ੍ਹਾਂ ਨੂੰ ਪਾਰਟੀ ਦੀ ਬਿਹਾਰ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸਿੰਘ ਸਪੱਸ਼ਟ ਤੌਰ ’ਤੇ ਨਾਰਾਜ਼ ਸਨ ਕਿਉਂਕਿ ਉਨ੍ਹਾਂ ਨੇ ਸੂਬਾ ਇਕਾਈ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ ਅਤੇ ਭਾਜਪਾ ਨੇ ਉਨ੍ਹਾਂ ਨੂੰ ਆਪਣੇ ਵੱਲ ਲਿਆਉਣ ਦਾ ਕੋਈ ਵੀ ਮੌਕਾ ਨਹੀਂ ਗੁਆਇਆ।
ਕੇਂਦਰੀ ਮੰਤਰੀ ਚਾਹੁੰਦੇ ਸਨ ਕਿ ਸਿੰਘ ਸ਼ਾਹ ਨੂੰ ਮਿਲਣ ਅਤੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਬਰਕਰਾਰ ਰੱਖਣ ਦੇ ਨਾਲ-ਨਾਲ ‘ਉਜਵਲ ਭਵਿੱਖ’ ਦਾ ਵਾਅਦਾ ਕਰਨ। ਨਤੀਜੇ ’ਤੇ ਆਖਰੀ ਸ਼ਬਦ ਅਜੇ ਲਿਖੇ ਜਾਣ ਬਾਕੀ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਅਖਿਲੇਸ਼ ਪ੍ਰਸਾਦ ਸਿੰਘ ਘੱਟ ਤੋਂ ਘੱਟ ਹੁਣ ਇਸ ਲਾਲਚ ਵਿਚ ਨਹੀਂ ਫਸਣਾ ਚਾਹੁੰਦੇ।
ਭਾਜਪਾ ਰਾਜਦ ਅਤੇ ਹੋਰ ਪਾਰਟੀਆਂ ਦੇ ਕੁਝ ਪ੍ਰਮੁੱਖ ਨੇਤਾਵਾਂ ਨੂੰ ਆਪਣੇ ਪੱਖ ਵਿਚ ਲਿਆਉਣ ਲਈ ਵੀ ਕੰਮ ਕਰ ਰਹੀ ਹੈ। ਜ਼ਾਹਿਰ ਹੈ ਕਿ ਭਾਜਪਾ ਭਵਿੱਖ ਲਈ ਬਿਹਾਰ ਵਿਚ ਆਪਣੀ ਸਥਿਤੀ ਸੁਧਾਰਨਾ ਚਾਹੁੰਦੀ ਹੈ, ਤਾਂ ਜੋ ਜਨਤਾ ਦਲ (ਯੂ) ਨੂੰ ਕਦੇ ਵੀ ਹਰਾ ਸਕੇ।
21 ਦਿਨ ਦੀ ਫਰਲੋ ਦੇ ਬਾਅਦ ਸੁਨਾਰੀਆ ਜੇਲ ਪੁੱਜਾ ਰਾਮ ਰਹੀਮ
NEXT STORY