ਕੋਲਕਾਤਾ- ਪੱਛਮੀ ਬੰਗਾਲ ’ਚ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਕਈ ਦਫ਼ਤਰਾਂ ’ਚ ਸਾੜ-ਫੂਕ ਅਤੇ ਭੰਨ-ਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਦੋਂ ਕਿ ਭਾਜਪਾ ਵਰਕਰ ਸੂਬੇ ਵਿਚ ਆਪਣੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਉਂਦੇ ਦਿਖਾਈ ਦਿੱਤੇ। ਪੁਲਸ ਨੇ ਦੱਸਿਆ ਕਿ ਕੋਲਕਾਤਾ ਦੇ ਟੌਲੀਗੰਜ ਤੋਂ ਇਲਾਵਾ ਬਾਰੂਈਪੁਰ, ਕਮਰਹਟੀ, ਬਾਰਾਨਗਰ ਉਪਨਗਰਾਂ ਵਿਚ ਅਤੇ ਬਹਿਰਾਮਪੁਰ ਤੇ ਹਾਵੜਾ ਜ਼ਿਲ੍ਹਿਆਂ 'ਚ ਸੋਮਵਾਰ ਦੁਪਹਿਰ ਤੋਂ ਹੀ ਤ੍ਰਿਣਮੂਲ ਕਾਂਗਰਸ ਦੇ ਦਫ਼ਤਰਾਂ ਵਿੱਚ ਭੀੜ ਨੇ ਭੰਨ-ਤੋੜ ਕੀਤੀ।
ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਭੰਨ-ਤੋੜ ਅਤੇ ਹਮਲੇ ਵਿਚ ਸ਼ਾਮਲ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਲਈ ਸਥਾਨਕ ਪੁਲਸ ਤੋਂ ਰਿਪੋਰਟ ਮੰਗੀ ਗਈ ਹੈ। ਭਾਜਪਾ ਆਗੂ ਰਾਹੁਲ ਸਿਨਹਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦਾ ਕੋਈ ਵਰਕਰ ਭੰਨ-ਤੋੜ ਵਿਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਇਹ ਤ੍ਰਿਣਮੂਲ ਕਾਂਗਰਸ ਦੇ ਅੰਦਰਲੇ ਵਿਰੋਧੀ ਧੜਿਆਂ ਦਾ ਕੰਮ ਹੋ ਸਕਦਾ ਹੈ। ਹਿੰਸਕ ਘਟਨਾਵਾਂ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ 1-1 ਵਰਕਰ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਦਾ ਰਾਸ਼ਟਰਪਤੀ ਭਵਨ 'ਚ ਰਵਾਇਤੀ ਸਵਾਗਤ
NEXT STORY