ਮੁੰਬਈ— ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਦੀ ਮੌਜੂਦਗੀ 'ਚ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਭਾਜਪਾ-ਸ਼ਿਵ ਸੈਨਾ ਦੇ ਚੋਣ ਗਠਜੋੜ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 2019 ਲੋਕ ਸਭਾ ਚੋਣ ਤੇ ਉਸ ਤੋਂ ਬਾਅਦ ਹੋਣ ਵਾਲੀ ਵਿਧਾਨ ਸਭਾ ਚੋਣ 'ਚ ਦੋਵੇਂ ਦਲ ਗਠਜੋੜ ਦੇ ਤਹਿਤ ਚੋਣ ਮੈਦਾਨ 'ਚ ਉਤਰਨਗੀਆਂ। ਫੜਨਵੀਸ ਨੇ ਕਿਹਾ ਕਿ ਦੇਸ਼ਹਿੱਤ 'ਚ ਦੋਹਾਂ ਦਲਾਂ ਦਾ ਇਕੱਠੇ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ, ਰਾਮ ਮੰਦਰ ਵਰਗੇ ਮੁੱਦਿਆਂ 'ਤੇ ਦੋਵੇਂ ਦਲ ਇਕੋਂ ਜਿਹੇ ਵਿਚਾਰ ਰੱਖਦੇ ਹਨ।
ਫੜਨਵੀਸ ਨੇ ਕਿਹਾ ਕਿ ਸਿਧਾਂਤਕ ਰੂਪ ਨਾਲ ਦੋਵੇਂ ਹੀ ਹਿੰਦੁਵਾਦੀ ਦਲ ਹਨ। ਸ਼ਿਵ ਸੈਨਾ ਨਾਲ ਲੰਬੇ ਸਮੇਂ ਦਾ ਰਿਸ਼ਤਾ ਦੱਸਦੇ ਹੋਏ ਫੜਨਵੀਸ ਨੇ ਕਿਹਾ ਕਿ ਕੁਝ ਲੋਕ ਭਾਜਪਾ ਤੇ ਸ਼ਿਵ ਸੈਨਾ 'ਚ ਲੜਾਈ ਪਾਉਣਾ ਚਾਹੁੰਦੇ ਹਨ। ਦੇਵੇਂਦਰ ਫੜਨਵੀਸ ਨੇ ਕਿਹਾ ਕਿ ਦੋਵੇਂ ਦਲ ਇਕ ਦੂਜੇ ਦਾ ਸਨਮਾਨ ਕਰਦੇ ਹਨ। ਸੂਬੇ ਦੀ ਕੁਲ48 ਸੰਸਦੀ ਸੀਟਾਂ 'ਚੋਂ ਲੋਕ ਸਭਾ ਚੋਣ 'ਚ ਭਾਜਪ 25 ਤੇ ਸ਼ਿਵ ਸੈਨਾ 23 ਸੀਟਾਂ 'ਤੇ ਚੋਣ ਲੜੇਗੀ। ਉਥੇ ਹੀ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ 288 ਵਿਧਾਨ ਸਭਾ ਸੀਟਾਂ 'ਚੋਂ ਦੋਵੇਂ ਦਲ ਬਰਾਬਰ ਸੀਟਾਂ 'ਤੇ ਚੋਣ ਲੜਨਗੀਆਂ।
ਸ਼ਿਵ ਸੈਨਾ ਮੁਖੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੋ ਹੋਏ ਕਿਹਾ, 'ਸਾਡੇ ਵਿਚਾਲੇ ਜੋ ਵੀ ਮਤਭੇਦ ਸੀ ਉਨ੍ਹਾਂ ਨੂੰ ਲੈ ਕੇ ਅਮਿਤ ਭਾਈ ਨਾਲ ਸਾਡੀ ਗੱਲਬਾਤ ਹੋ ਗਈ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਅਜਿਹੀ ਸਥਿਤੀ ਦੋਬਾਰਾ ਨਾ ਆਵੇ। ਸਾਡੇ ਵਿਚਾਲੇ ਥੋੜ੍ਹੇ ਮਤਭੇਦ ਜ਼ਰੂਰੀ ਹਨ ਪਰ ਸਾਡੇ ਮਨ ਬਿਲਕੁਲ ਸਾਫ ਹਨ। ਮੈਂ ਉਨ੍ਹਾਂ ਫੌਜੀਆਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਜੋ ਪੁਲਵਾਮਾ ਹਮਲੇ 'ਚ ਸ਼ਹੀਦ ਹੋ ਗਏ।' ਉਥੇ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ, 'ਬੀਜੇਪੀ ਦਾ ਜੇਕਰ ਕੋਈ ਸਭ ਤੋਂ ਪੁਰਾਣਾ ਸਾਥੀ ਹੈ ਤਾਂ ਉਹ ਸ਼ਿਵ ਸੈਨਾ ਤੇ ਅਕਾਲੀ ਦਲ ਹੈ। ਜਿਨ੍ਹਾਂ ਨੇ ਹਰ ਵਕਤ ਸਾਡਾ ਸਾਥ ਦਿੱਤਾ ਹੈ। ਦੋਵੇਂ ਦਲ ਲੋਕ ਸਭਾ ਤੇ ਵਿਧਾਨ ਸਭਾ ਦਾ ਚੋਣ ਇਕੱਠੇ ਲੜਾਂਗੇ ਤੇ ਜਿੱਤਾਂਗੇ ਵੀ। ਬੀਜੇਪੀ ਤੇ ਸ਼ਿਵ ਸੈਨਾ ਨੇ ਰਾਮ ਮੰਦਰ ਤੇ ਸੱਭਿਆਚਾਰਕ ਰਾਸ਼ਟਰਵਾਦ ਵਰਗੇ ਕਈ ਮੁੱਦਿਆਂ ਨੂੰ ਦਹਾਕਿਆਂ ਤੋਂ ਇਕੱਠੇ ਚੁੱਕਿਆ ਹੈ। ਸਾਡੇ ਵਿਚਾਲੇ ਜੋ ਵੀ ਕੜਵਾਹਟ ਸੀ ਅਸੀਂ ਅੱਜ ਉਸ ਨੂੰ ਖਤਮ ਕਰਦੇ ਹਾਂ।
ਪੁਲਵਾਮਾ ਹਮਲਾ : ਸਿੱਧੂ ਦੇ ਬਿਆਨ 'ਤੇ ਬੋਲੇ ਕੈਪਟਨ- ਸਭ ਦੇ ਆਪੋ-ਆਪਣੇ ਵਿਚਾਰ
NEXT STORY