ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ’ਤੇ ਸ਼ਹਿਰ ਦੇ ਕ੍ਰਿਸ਼ਨਾ ਨਗਰ ਇਲਾਕੇ ’ਚ ਵਪਾਰੀਆਂ ਤੋਂ ਪੈਸੇ ਵਸੂਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਇਸ ਸ਼ਰਾਪ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਨਗੇ। ਮਨੀਸ਼ ਸਿਸੋਦੀਆ ਨੇ ਪੂਰਬੀ ਦਿੱਲੀ ਦੇ ਲਕਸ਼ਮੀ ਨਗਰ, ਕ੍ਰਿਸ਼ਨਾ ਨਗਰ ਅਤੇ ਪਟਪੜਗੰਜ ਦੇ ਵੱਖ-ਵੱਖ ਵਾਰਡਾਂ ’ਚ ਮਾਰਚ ਕੀਤਾ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ 'ਤੇ ਗੱਲਬਾਤ ਕੀਤੀ। 'ਆਪ' ਆਗੂ ਨੇ ਕਿਹਾ ਕਿ ਜ਼ਿਆਦਾਤਰ ਮੁਹੱਲਿਆਂ 'ਚ ਨਾਲੀਆਂ ਦਾ ਪਾਣੀ ਸੜਕਾਂ 'ਤੇ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਪਰ ਭਾਜਪਾ ਨੇ ਇੰਨੇ ਸਾਲਾਂ ਤੱਕ ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕੀਤਾ |
ਇਹ ਵੀ ਪੜ੍ਹੋ : ਗੜ੍ਹਸ਼ੰਕਰ ਸ਼ਹਿਰ ਦੀ ਤਰੱਕੀ ਲਈ ਜੋ ਕੰਮ ਹੋਣਾ ਚਾਹੀਦਾ ਸੀ, ਨਹੀਂ ਹੋਇਆ : ਮੁਨੀਸ਼ ਤਿਵਾੜੀ
ਭਾਜਪਾ ਨੇ ਪਿਛਲੇ 5 ਸਾਲਾਂ ’ਚ ਕਦੇ ਵੀ ਕੂੜਾ ਪ੍ਰਬੰਧਨ ਨੂੰ ਆਪਣਾ ਫਰਜ਼ ਨਹੀਂ ਸਮਝਿਆ। ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਪਾ ਨੇ ਵਪਾਰੀਆਂ ਤੋਂ ਪੈਸਾ ਵਸੂਲਿਆ ਅਤੇ ਮਨਮਾਨੀਆਂ ਫੀਸਾਂ ਵਸੂਲੀਆਂ ਪਰ ਪਿਛਲੇ 15 ਸਾਲਾਂ ’ਚ ਪਾਰਕਿੰਗ ਦਾ ਢੁੱਕਵਾਂ ਪ੍ਰਬੰਧ ਕਰਨ ’ਚ ਅਸਫਲ ਰਹੀ। ਕਈ ਕਾਰੋਬਾਰਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਕਈ ਪਰਿਵਾਰ ਪ੍ਰਭਾਵਿਤ ਹੋਏ। ਇਸ ਤੋਂ ਹੁਣ ਵਪਾਰੀ ਪ੍ਰੇਸ਼ਾਨ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
24 ਮਿੰਟ ਤੱਕ ਲਿਫਟ ’ਚ ਫਸੀਆਂ ਰਹੀਆਂ 3 ਮਾਸੂਮ ਬੱਚੀਆਂ, ਡਰ ਕਾਰਨ ਅਟਕੇ ਰਹੇ ਸਾਹ
NEXT STORY