ਨਵੀਂ ਦਿੱਲੀ - ‘ਭਾਜਪਾ ਨੂੰ ਜਾਣੋ’ ਪਹਿਲ ਦੇ ਤਹਿਤ ਨਵੀਂ ਦਿੱਲੀ ਸਥਿਤ ਰਾਸ਼ਟਰੀ ਮੁੱਖ ਦਫ਼ਤਰ ਵਿਚ 12 ਦੇਸ਼ਾਂ ਦੇ ਮਿਸ਼ਨ ਮੁਖੀਆਂ ਨਾਲ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਮੁਲਾਕਾਤ ਕੀਤੀ। ਇਹ ਰਾਸ਼ਟਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਨਿਤਿਨ ਨਬੀਨ ਦਾ ਆਪਣੀ ਤਰ੍ਹਾਂ ਦਾ ਇਹ ਪਹਿਲਾ ਪ੍ਰੋਗਰਾਮ ਸੀ। ਇਸ ਮੁਲਾਕਾਤ 'ਚ ਬ੍ਰਾਜ਼ੀਲ, ਜਰਮਨੀ, ਇੰਡੋਨੇਸ਼ੀਆ, ਮਲੇਸ਼ੀਆ, ਮਾਰੀਸ਼ਸ, ਨਿਊਜ਼ੀਲੈਂਡ, ਸੇਸ਼ੇਲਸ, ਸਿੰਗਾਪੁਰ, ਦੱਖਣੀ ਅਫਰੀਕਾ, ਸ਼੍ਰੀਲੰਕਾ, ਥਾਈਲੈਂਡ ਅਤੇ ਵੀਅਤਨਾਮ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਨਿਤਿਨ ਨਬੀਨ ਨੇ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਭਾਜਪਾ ਦੇ ਸਫ਼ਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪਾਰਟੀ ਦੇ ਮੂਲ ਵਿਚਾਰਧਾਰਕ ਸਿਧਾਂਤਾਂ - ਸੱਭਿਆਚਾਰਕ ਰਾਸ਼ਟਰਵਾਦ, ਇਕਾਤਮ ਮਾਨਵਵਾਦ ਅਤੇ ਅੰਤੋਦਿਆ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਕਿਵੇਂ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਆਪਣੇ ਆਦਰਸ਼ਾਂ ਨੂੰ ਜਨ-ਕੇਂਦ੍ਰਿਤ ਸ਼ਾਸਨ, ਸਮਾਵੇਸ਼ੀ ਵਿਕਾਸ ਅਤੇ ਲੋਕਤੰਤਰੀ ਭਾਗੀਦਾਰੀ 'ਚ ਬਦਲਣ ਦਾ ਕੰਮ ਕੀਤਾ ਹੈ।
ਦੂਜੇ ਪਾਸੇ, ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ ਕਾਰਜਕਾਲ ਦੇ ਮੰਗਲਵਾਰ ਨੂੰ 12 ਸਾਲ ਪੂਰੇ ਹੋਣ ’ਤੇ ਭਾਜਪਾ ਦੇ ਪ੍ਰਧਾਨ ਨਿਤਿਨ ਨਬੀਨ ਨੇ ਉਨ੍ਹਾਂ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ 26 ਮਈ, 2014 ਨੂੰ ਸ਼ੁਰੂ ਹੋਇਆ ਦੌਰ ਸਿਰਫ਼ ਸੱਤਾ ਦਾ ਪਰਿਵਰਤਨ ਨਹੀਂ ਸੀ, ਸਗੋਂ ਦੇਸ਼ ਦੇ ਆਤਮ-ਵਿਸ਼ਵਾਸ ਦੇ ਪਰਤਣ ਅਤੇ ਸੱਭਿਆਚਾਰਕ ਪੁਨਰ-ਜਾਗਰਣ ਦਾ ਇਕ ਇਤਿਹਾਸਕ ਪਲ ਹੈ।
ਘੱਟ ਹਾਜ਼ਰੀ ਵਾਲੇ ਇਹ ਵਿਦਿਆਰਥੀ ਹੁਣ ਨਹੀਂ ਦੇ ਸਕਣਗੇ ਪ੍ਰੀਖਿਆ! ਸੁਪਰੀਮ ਕੋਰਟ ਦਾ ਵੱਡਾ ਫੈਸਲਾ
NEXT STORY