ਬੈਂਗਲੁਰੂ- ਕਰਨਾਟਕ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਸੂਬੇ ਦੀਆਂ 10 ਹਜ਼ਾਰ ਤੋਂ ਵੱਧ ਮਸਜਿਦਾਂ ਨੂੰ ਅਜ਼ਾਨ ਲਈ ਲਾਊਡ ਸਪੀਕਰ ਦੀ ਵਰਤੋਂ ਕਰਨ ਦਾ ਲਾਇਸੈਂਸ ਦਿੱਤਾ ਹੈ। ਅਧਿਕਾਰਕ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਾਊਡ ਸਪੀਕਰ ਕੰਟਰੋਲ ਨਿਯਮਾਂ ਤਹਿਤ ਮਸਜਿਦਾਂ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਲਾਊਡ ਸਪੀਕਰ ਦੀ ਵਰਤੋਂ ਲਈ ਅਰਜ਼ੀਆਂ ਦੀ ਸਮੀਖਿਆ ਕਰਨ ਤੋਂ ਲਾਇਸੈਂਸ ਦਿੱਤੇ ਗਏ। ਮਸਜਿਦਾਂ ਸਮੇਤ ਸਾਰੇ ਧਾਰਮਿਕ ਸਥਾਨਾਂ ਨੂੰ ਕੁੱਲ 17,850 ਲਾਇਸੈਂਸ ਦਿੱਤੇ ਗਏ ਹਨ। ਲਾਇਸੈਂਸ ਦੀ ਮਿਆਦ 2 ਸਾਲ ਲਈ ਹੋਵੇਗੀ ਅਤੇ ਇਸਦੇ ਲਈ 450 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਕੁਝ ਹਿੰਦੂ ਕਾਰਕੁਨਾਂ ਨੇ ਸੂਬਾ ਸਰਕਾਰ ਤੋਂ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਮਸਜਿਦਾਂ ’ਚ ਰਾਤ 10 ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਦੀ ਵਰਤੋਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਈ ਮੰਦਰਾਂ ਵਿਚ ਹਨੂਮਾਨ ਚਾਲੀਸਾ ਦੇ ਪਾਠ ਦਾ ਆਯੋਜਨ ਕਰਕੇ ਅਜ਼ਾਨ ਦਾ ਵਿਰੋਧ ਕੀਤਾ ਸੀ।
ਮੌਤ ਤੋਂ ਲਗਭਗ 3 ਸਾਲ ਬਾਅਦ ਕਤਲ ਦਾ ਮਾਮਲਾ ਦਰਜ
NEXT STORY