ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਐੱਮਜੀ ਰੋਡ ਥਾਣਾ ਖੇਤਰ 'ਚ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਨਗਰ ਉੱਪ ਪ੍ਰਧਾਨ ਮੋਨੂੰ ਕਲਿਆਣੇ ਦਾ ਦੇਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਜੇਲ੍ਹ ਰੋਡ ਸਥਿਤ ਵਿਜੇ ਭਾਂਗ ਗੋਟਾ ਦੇ ਸਾਹਮਣੇ ਹੋਇਆ। ਮੋਨੂੰ ਦਾ ਕਤਲ ਜਿਹੜੇ ਬਦਮਾਸ਼ਾਂ ਨੇ ਕੀਤਾ ਸੀ, ਉਹ ਉਸ ਦੇ ਘਰ ਦੇ ਨੇੜੇ ਹੀ ਰਹਿੰਦੇ ਸਨ। ਕਤਲ ਤੋਂ ਬਾਅਦ ਮੋਨੂੰ ਦੇ ਘਰ ਦੇ ਬਾਹਰ ਭਾਰੀ ਪੁਲਸ ਫ਼ੋਰਸ ਤਾਇਨਾਤ ਹੈ। ਕਤਲ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਜੇਲ੍ਹ ਰੋਡ ਸਥਿਤ ਊਸ਼ਾ ਫਾਟਕ ਦੇ ਰਹਿਣ ਵਾਲੇ ਮੋਨੂੰ ਕਲਿਆਣੇ ਦੀ ਅੱਜ ਭਗਵਾ ਵਾਹਨ ਰੈਲੀ ਸੀ, ਜਿਸ ਲਈ ਉਹ ਦੇਰ ਰਾਤ ਤੱਕ ਬੈਨਰ-ਪੋਸਟਰ ਲਗਵਾ ਰਿਹਾ ਸੀ। ਉਸ ਦੌਰਾਨ 2 ਨੌਜਵਾਨ ਬਾਈਕ 'ਤੇ ਮੋਨੂੰ ਕੋਲ ਆਏ ਅਤੇ ਪਿਸਤੌਲ ਕੱਢ ਕੇ ਉਸ ਦੀ ਛਾਤੀ 'ਤੇ ਗੋਲੀ ਮਾਰ ਕੇ ਦੌੜ ਗਏ।
ਇਹ ਵੀ ਪੜ੍ਹੋ : ਇਕ ਹਫ਼ਤੇ 'ਚ ਤੀਜਾ ਪੁਲ ਡਿੱਗਿਆ, 2 ਕਰੋੜ ਦੀ ਲਾਗਤ ਨਾਲ ਬਣ ਰਿਹਾ ਸੀ 40 ਫੁੱਟ ਦਾ ਬਰਿੱਜ
ਐਡੀਸ਼ਨਲ ਡੀ.ਐੱਸ.ਪੀ. ਅਨੁਸਾਰ ਅਰਜੁਨ ਅਤੇ ਪੀਊਸ਼ ਨੇ ਘਟਨਾ ਨੂੰ ਅੰਜਾਮ ਦਿੱਤਾ। ਮੋਨੂੰ ਨੂੰ ਗੋਲੀ ਲੱਗਣ ਤੋਂ ਬਾਅਦ ਉਸ ਦਾ ਦੋਸਤ ਉਸ ਨੂੰ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮੋਨੂੰ ਯੁਵਾ ਮੋਰਚਾ 'ਚ ਨਗਰ ਉੱਪ ਪ੍ਰਧਾਨ ਦੀ ਪੋਸਟ 'ਤੇ ਸੀ। ਮੋਨੂੰ ਹਰ ਸਾਲ ਇਲਾਕੇ 'ਚ ਭਗਵਾ ਯਾਤਰਾ ਕੱਢਦਾ ਸੀ। ਬਾਈਕ 'ਤੇ ਆਏ ਪੀਊਸ਼ ਅਤੇ ਅਰਜੁਨ ਨੇ ਮੋਨੂੰ ਨਾਲ ਗੱਲਬਾਤ ਕੀਤੀ ਅਤੇ ਰੈਲੀ ਬਾਰੇ ਪੁੱਛਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੋਨੂੰ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਮੋਨੂੰ ਨੂੰ ਦੋਸਤ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਉਸ ਦੀ ਮੌਤ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਵਰਾਜ ਦੇ ਬੇਟੇ ਨੇ ਕਿਹਾ, ਦਿੱਲੀ ਵੀ ਸਾਡੇ ਨੇਤਾ ਅੱਗੇ ਝੁਕੀ, ਕਾਂਗਰਸ ਨੇ ਲਈ ਚੁਟਕੀ
NEXT STORY