ਨਵੀਂ ਦਿੱਲੀ— ਭਾਜਪਾ ਆਗੂ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਇਕ ਅਜਿਹੇ ਆਗੂ ਹਨ, ਜੋ ਆਪਣੀ ਹੀ ਪਾਰਟੀ 'ਤੇ ਹਮਲਾ ਕਰਨ ਤੋਂ ਪਿੱਛੇ ਨਹੀਂ ਹਟਦੇ। ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਆਪਣੀ ਪਾਰਟੀ 'ਤੇ ਹੀ ਸ਼ਬਦੀ ਹਮਲਾ ਕਰ ਦਿੰਦੇ ਹਨ। ਹੋਲੀ ਮੌਕੇ ਹੋਲੀ ਦੀ ਵਧਾਈ ਦਿੰਦੇ ਹੋਏ ਸ਼ਤਰੂਘਨ ਨੇ ਤੰਜ ਕੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਬਦੀ ਹਮਲਾ ਕੀਤਾ।
ਦਰਅਸਲ ਸ਼ਤਰੂਘਨ ਨੇ ਹੋਲੀ ਦੀ ਅਗਲੀ ਸਵੇਰ ਸ਼ਨੀਵਾਰ ਨੂੰ 2 ਟਵੀਟ ਕੀਤੇ ਅਤੇ ਇਸ ਟਵੀਟ 'ਚ ਇਕ ਛੋਟੀ ਜਿਹੀ ਕਹਾਣੀ ਲਿਖੀ, ਜਿਸ ਦੇ ਜ਼ਰੀਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ। ਸ਼ਤਰੂਘਨ ਸਿਨਹਾ ਦੀ ਇਸ ਕਹਾਣੀ 'ਚ 3 ਪਾਤਰ ਹਨ, 2 ਸਕੂਲ ਦੇ ਵਿਦਿਆਰਥੀ ਚਿੰਟੂ, ਬਬਲੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਨੂੰ ਇਸ ਟਵੀਟ 'ਚ ਉਨ੍ਹਾਂ ਨੇ ਪ੍ਰਧਾਨ ਸੇਵਕ ਕਹਿ ਕੇ ਸੰਬੋਧਿਤ ਕੀਤਾ ਹੈ।
ਇਨ੍ਹਾਂ ਦੋ ਟਵੀਟਾਂ ਦੇ ਜ਼ਰੀਏ ਸ਼ਤਰੂਘਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਡਿਗਰੀ ਵਿਵਾਦ, ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਅਤੇ ਉਦਯੋਗਪਤੀ ਨੀਰਵ ਮੋਦੀ ਵਲੋਂ 13 ਹਜ਼ਾਰ ਕਰੋੜ ਰੁਪਏ ਬੈਂਕਾਂ ਤੋਂ ਲੈ ਕੇ ਭੱਜ ਜਾਣ ਦਾ ਮੁੱਦਾ ਚੁੱਕਿਆ ਹੈ। ਸ਼ਤਰੂਘਨ ਨੇ ਇਹ ਤਿੰਨੇ ਮੁੱਦਿਆਂ ਨੂੰ ਲੈ ਕੇ ਸਵਾਲ ਆਪਣੇ ਕਾਲਪਨਿਕ ਕਲਾਕਾਰ, 2 ਸਕੂਲੀ ਬੱਚੇ ਚਿੰਟੂ, ਬਬਲੂ ਦੇ ਜ਼ਰੀਏ ਪੁੱਛੇ ਹਨ।
ਇਸ ਸ਼ਖਸ ਕਾਰਨ ਤ੍ਰਿਪੁਰਾ ’ਚ ਜ਼ੀਰੋ ਤੋਂ ਸ਼ਿਖਰ ਤੱਕ ਪੁੱਜੀ ਭਾਜਪਾ!
NEXT STORY