ਨੈਸ਼ਨਲ ਡੈਸਕ : ਸਹਾਰਨਪੁਰ ਦੇ ਨਕੁਰ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਸੀਨੀਅਰ ਭਾਜਪਾ ਨੇਤਾ ਧਰਮ ਸਿੰਘ (65) ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ਨੀਵਾਰ ਸਵੇਰੇ ਉਨ੍ਹਾਂ ਦੀ ਖੂਨ ਨਾਲ ਲੱਥਪੱਥ ਲਾਸ਼ ਉਨ੍ਹਾਂ ਦੇ ਘਰ ਦੇ ਪਿੱਛੇ ਇੱਕ ਮੰਜੇ 'ਤੇ ਮਿਲੀ, ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਪੜ੍ਹੋ ਇਹ ਵੀ : ਕੀ ਸਰਦੀਆਂ 'ਚ ਸ਼ਰਾਬ ਪੀਣ ਨਾਲ ਠੰਡ ਨਹੀਂ ਲੱਗਦੀ? ਮਾਹਿਰਾਂ ਨੇ ਦੱਸਿਆ ਹੈਰਾਨ ਕਰਦਾ ਸੱਚ
ਜਾਣੋ ਕਿਵੇਂ ਵਾਪਰੀ ਘਟਨਾ
ਨਕੁੜ ਥਾਣਾ ਖੇਤਰ ਦੇ ਡਿਢੋਲੀ ਪਿੰਡ ਦੇ ਰਹਿਣ ਵਾਲੇ ਅਤੇ ਭਾਜਪਾ ਦੇ ਅੰਬੇਹਤਾ ਮੰਡਲ ਦੇ ਉਪ-ਪ੍ਰਧਾਨ ਧਰਮ ਸਿੰਘ ਆਮ ਯਾਨੀ ਰੋਜ਼ਾਨੀ ਦੀ ਤਰ੍ਹਾਂ ਆਪਣੇ ਘਰ ਦੇ ਪਿੱਛੇ ਬਣੇ ਸ਼ੈੱਡ ਵਿੱਚ ਸੁੱਤੇ ਪਏ ਸਨ। ਸਵੇਰੇ ਲਗਭਗ 6:45 ਵਜੇ, ਜਦੋਂ ਉਸਦੀ ਨੂੰਹ ਉਹਨਾਂ ਨੂੰ ਚਾਹ ਦੇਣ ਪਹੁੰਚੀ, ਤਾਂ ਉਸਨੇ ਧਰਮ ਸਿੰਘ ਦੀ ਖੂਨ ਨਾਲ ਲੱਥਪੱਥ ਲਾਸ਼ ਮੰਜੇ 'ਤੇ ਪਈ ਹੋਈ ਦੇਖੀ। ਉਸਨੇ ਦੇਖਿਆ ਕਿ ਉਹਨਾਂ ਦੇ ਸਿਰ ਵਿਚ ਕਿਸੇ ਨੇ ਗੋਲੀ ਮਾਰੀ ਹੋਈ ਸੀ। ਇਹ ਦ੍ਰਿਸ਼ ਦੇਖ ਕੇ ਉਸ ਨੇ ਚੀਕਾਂ ਮਾਰ ਦਿੱਤੀਆਂ।
ਪੜ੍ਹੋ ਇਹ ਵੀ : ਛੁੱਟੀਆਂ ਦੀ ਬਰਸਾਤ : ਸਾਲ 2026 'ਚ 107 ਦਿਨਾਂ ਦੀਆਂ ਹੋਣਗੀਆਂ ਛੁੱਟੀਆਂ
ਨੂੰਹ ਦੀਆਂ ਚੀਕਾਂ ਸੁਣ ਕੇ ਪਰਿਵਾਰ ਅਤੇ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ, ਜਿਹਨਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪਰਿਵਾਰਕ ਮੈਂਬਰ ਹੈਰਾਨ ਹਨ, ਕਿਉਂਕਿ ਉਨ੍ਹਾਂ ਅਨੁਸਾਰ ਰਾਤ 9 ਵਜੇ ਤੱਕ ਸਭ ਕੁਝ ਆਮ ਸੀ ਅਤੇ ਉਸਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ। ਇਸ ਘਟਨਾ ਦਾ ਇੱਕ ਹੈਰਾਨ ਕਰਨ ਵਾਲਾ ਪਹਿਲੂ ਵੀ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਰਾਤ ਪਿੰਡ ਵਿੱਚ ਵਿਆਹ ਦੀ ਬਾਰਾਤ ਨਿਕਲ ਰਹੀ ਸੀ, ਜਿਸ ਦੀ ਆਵਾਜ਼ ਅਤੇ ਆਤਿਸ਼ਬਾਜ਼ੀ ਕਾਰਨ ਕਿਸੇ ਨੇ ਗੋਲੀਆਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਅਪਰਾਧੀਆਂ ਨੇ ਇਸ ਸ਼ੋਰ ਦਾ ਫਾਇਦਾ ਉਠਾਇਆ ਅਤੇ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਸੌਖੇ ਤਰੀਕੇ ਨਾਲ ਫ਼ਰਾਰ ਹੋ ਗਏ।
ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਸੁਪਰਡੈਂਟ ਅਤੇ ਇੱਕ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਫੋਰੈਂਸਿਕ ਮਾਹਿਰਾਂ ਨੇ ਘਟਨਾ ਸਥਾਨ ਤੋਂ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਹਨ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਜਲਦੀ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਪੁਲਸ ਨੇ ਜਾਂਚ ਲਈ ਤਿੰਨ ਵੱਖ-ਵੱਖ ਟੀਮਾਂ ਬਣਾਈਆਂ।
ਪੜ੍ਹੋ ਇਹ ਵੀ : ਅਗਲੇ 72 ਘੰਟਿਆਂ 'ਚ ਹੋਰ ਵਧੇਗੀ ਠੰਡ! IMD ਵਲੋਂ ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ
ਹੈੱਡਮਾਸਟਰ ਤੇ ਸਹਾਇਕ ਅਧਿਆਪਕਾਂ ਦੀ ਨਿਕਲੀ ਬੰਪਰ ਭਰਤੀ, ਨੌਜਵਾਨਾਂ ਲਈ ਸੁਨਹਿਰੀ ਮੌਕਾ
NEXT STORY