ਨੋਇਡਾ - ਯੂ.ਪੀ. ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ ਬਰੇਲੀ ਦੀ ਨਵਾਬਗੰਜ ਸੀਟ ਤੋਂ ਬੀਜੇਪੀ ਵਿਧਾਇਕ ਕੇਸਰ ਸਿੰਘ ਗੰਗਵਾਰ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ। ਕੋਰੋਨਾ ਪੀੜਤ ਵਿਧਾਇਕ ਦਾ ਨੋਇਡਾ ਦੇ ਯਥਾਰਥ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਹੀ ਕੇਸਰ ਸਿੰਘ ਗੰਗਵਾਰ ਦਾ ਦਿਹਾਂਤ ਹੋ ਗਿਆ। ਉਹ ਯੂ.ਪੀ. ਬੀਜੇਪੀ ਦੇ ਤੀਸਰੇ ਵਿਧਾਇਕ ਹਨ, ਜਿਨ੍ਹਾਂ ਦਾ ਕੋਰੋਨਾ ਦੀ ਦੂਜੀ ਲਹਿਰ ਵਿੱਚ ਹੁਣ ਤੱਕ ਦਿਹਾਂਤ ਹੋ ਚੁੱਕਾ ਹੈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਬੀਜੇਪੀ ਵਿਧਾਇਕ ਦੇ ਦਿਹਾਂਤ 'ਤੇ ਸੋਗ ਜ਼ਾਹਿਰ ਕੀਤਾ ਹੈ।
ਵਿਧਾਇਕ ਦੇ ਦਿਹਾਂਤ 'ਤੇ ਯੂ.ਪੀ. ਬੀਜੇਪੀ ਪ੍ਰਧਾਨ ਸਵਤੰਤਰਦੇਵ ਸਿੰਘ ਨੇ ਵੀ ਸੋਗ ਜਤਾਇਆ ਹੈ। ਉਨ੍ਹਾਂ ਕਿਹਾ ਕਿ ਨਵਾਬਗੰਜ ਵਿਧਾਇਕ ਕੇਸਰ ਸਿੰਘ ਗੰਗਵਾਰ ਜੀ ਦੇ ਮਰਨ ਨਾਲ ਬਹੁਤ ਦੁੱਖ ਹੋਇਆ ਹੈ। ਯੂ.ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਵੀ ਵਿਧਾਇਕ ਕੇਸਰ ਸਿੰਘ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ।
ਇਸ ਤੋਂ ਪਹਿਲਾਂ ਔਰਿਆ ਤੋਂ ਬੀਜੇਪੀ ਵਿਧਾਇਕ ਰਮੇਸ਼ ਦਿਵਾਕਰ ਅਤੇ ਲਖਨਊ ਪੱਛਮੀ ਤੋਂ ਵਿਧਾਇਕ ਸੁਰੇਸ਼ ਸ਼੍ਰੀਵਾਸਤਵ ਦਾ ਕੋਰੋਨਾ ਨਾਲ ਦਿਹਾਂਤ ਹੋ ਚੁੱਕਾ ਹੈ। ਸੁਰੇਸ਼ ਸ਼੍ਰੀਵਾਸਤਵ ਦੀ ਕੋਰੋਨਾ ਪੀੜਤ ਪਤਨੀ ਦਾ ਵੀ ਦਿਹਾਂਤ ਹੋ ਚੁੱਕਾ ਹੈ, ਜਦੋਂ ਕਿ ਉਨ੍ਹਾਂ ਦੇ ਬੇਟੇ ਦਾ ਇਲਾਜ ਚੱਲ ਰਿਹਾ ਹੈ, ਉਹ ਵੀ ਕੋਰੋਨਾ ਤੋਂ ਪੀੜਤ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸਰਕਾਰ ਨੇ ਕੋਰੋਨਾ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਦੀ ਜਨਤਾ ਦੇ ਪੈਸੇ ਨਾਲ ਕੀਤੀ ਮਦਦ : ਰਾਹੁਲ
NEXT STORY