ਨੈਸ਼ਨਲ ਡੈਸਕ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਢਾ ਸੋਮਵਾਰ ਨੂੰ ਜੰਮੂ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਕੇਂਦਰ ਸਰਕਾਰ ਵਲੋਂ ਅਗਸਤ 2019 ਵਿਚ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਅਤੇ ਜੰਮੂ-ਕਸ਼ਮੀਰ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਦੇ ਫੈਸਲੇ ਤੋਂ ਬਾਅਦ ਭਾਜਪਾ ਪ੍ਰਧਾਨ ਦਾ ਇਹ ਪਹਿਲਾ ਦੌਰਾ ਹੈ। ਨੱਡਾ ਆਪਣੇ ਇਕ ਦਿਨ ਦੇ ਇਸ ਦੌਰੇ ਵਿਚ ਰਾਏਸੀ ਜ਼ਿਲ੍ਹੇ ਦੀ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਪ੍ਰਸਿੱਧ ਮਾਤਾ ਵੈਸ਼ਣੋ ਦੇਵੀ ਦੇ ਗੁਫਾ ਮੰਦਿਰ 'ਚ ਦਰਸ਼ਨ ਕੀਤੇ।
ਇਹ ਖ਼ਬਰ ਪੜ੍ਹੋ- PAK v AUS : ਚੌਥੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 449/7
ਇਸ ਦੌਰਾਨ ਜੇ ਪੀ ਨੱਢਾ ਦੇ ਨਾਲ ਕੇਂਦਰੀ ਮੰਤਰੀ ਜਤਿੰਦਰ ਸਿੰਘ ਵੀ ਮੌਜੂਦ ਸਨ। ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਮੁੱਖ ਰਵਿੰਦਰ ਰੈਨਾ ਦੀ ਅਗਵਾਈ ਵਿਚ ਸੈਂਕੜੇ ਨੌਜਵਾਨ ਭਾਜਪਾ ਵਰਕਰਾਂ ਅਤੇ ਪਾਰਟੀ ਨੇਤਾਵਾਂ ਨੇ ਜੰਮੂ ਹਵਾਈ ਅੱਡੇ 'ਤੇ ਨੱਢਾ ਦਾ ਜ਼ੋਰਦਾਰ ਸੁਆਗਤ ਕੀਤਾ। ਹਵਾਈ ਅੱਡੇ 'ਤੇ ਮੌਜੂਦ ਭਾਜਪਾ ਦੇ ਵਰਕਰਾਂ ਤੇ ਨੇਤਾਵਾਂ ਨੇ ਨਾਰੇਬਾਜ਼ੀ ਵੀ ਕੀਤੀ। ਉਤਸ਼ਾਹਿਤ ਪਾਰਟੀ ਅਤੇ ਆਗੂਆਂ ਨੇ ਆਪਣੇ ਰਾਸ਼ਟਰੀ ਪ੍ਰਧਾਨ ਦਾ ਮਾਲਾ, ਫੁੱਲਾਂ ਨਾਲ ਸੁਆਗਤ ਕੀਤਾ। ਹਵਾਈ ਅੱਡੇ ਤੋਂ ਨੱਢਾ ਸਿੱਧੇ ਕਟਰਾ ਦੇ ਲਈ ਰਵਾਨਾ ਹੋ ਗਏ, ਜਿੱਥੇ ਉਹ ਮਾਤਾ ਵੈਸ਼ਣੋ ਦੇਵੀ ਮੰਦਿਰ ਦੇ ਲਈ ਰਵਾਨਾ ਹੋਏ।
ਇਹ ਖ਼ਬਰ ਪੜ੍ਹੋ- CWC 22 : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਇਸ ਦੌਰੇ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਣੀਪੁਰ ਤੇ ਗੋਆ ਸਮੇਤ ਪੰਜ ਸੂਬਿਆਂ ਵਿਚ ਹੋਏ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਐਗਜ਼ਿਟ ਪੋਲ ਨੂੰ ਲੈ ਕੇ ਬੋਲੇ CM ਚੰਨੀ, ਰਿਜ਼ਲਟ ਹੀ ਦੱਸੇਗਾ, ਉਡੀਕ ਕਰੋ (ਵੀਡੀਓ)
NEXT STORY