ਮੁੰਬਈ — ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਵੀ ਭਾਜਪਾ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਹੈ। ਮਹਾਰਾਸ਼ਟਰ ਦੀਆਂ 48 ਸੀਟਾਂ ਵਿਚੋਂ 41 'ਤੇ ਭਾਜਪਾ-ਸ਼ਿਵਸੈਨਾ ਗਠਜੋੜ ਅੱਗੇ ਚਲ ਰਿਹਾ ਹੈ ਅਤੇ ਮੁੰਬਈ ਦੀਆਂ 6 ਦੀਆਂ 6 ਸੀਟਾਂ ਐਨ.ਡੀ.ਏ. ਦੇ ਖਾਤੇ ਵਿਚ ਜਾਂਦੀਆਂ ਦਿਖਾਈ ਦੇ ਰਹੀਆਂ ਹਨ। ਕਾਂਗਰਸ-ਐਨ.ਸੀ.ਪੀ. ਉਮੀਦਵਾਰ ਸਾਰੀਆਂ ਸੀਟਾਂ 'ਤੇ ਭਾਜਪਾ-ਸ਼ਿਵਸੈਨਾ ਤੋਂ ਕਾਫੀ ਪਿਛੜ ਚੁੱਕੇ ਹਨ।
ਮੁੰਬਈ ਨਾਰਥ ਸੀਟ
ਮੁੰਬਈ ਨਾਰਥ ਸੀਟ ਤੋਂ ਭਾਜਪਾ ਦੇ ਗੋਪਾਲ ਸ਼ੈੱਟੀ ਨੇ ਵਾਧਾ ਦਰਜ ਕੀਤਾ ਹੈ। ਅਦਾਕਾਰਾ ਉਰਮੀਲਾ ਮਾਤੋਂਡਕਰ ਦੂਜੇ ਨੰਬਰ 'ਤੇ ਹੈ। ਗੋਪਾਲ ਉਰਮੀਲਾ ਤੋਂ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਅੱਗੇ ਚਲ ਰਹੇ ਹਨ।
ਮੁੰਬਈ ਨਾਰਥ ਸੈਂਟਰਲ
ਮੁੰਬਈ ਨਾਰਥ ਸੈਂਟਰਲ ਤੋਂ ਵੀ ਐਨ.ਡੀ.ਏ. ਅੱਗੇ ਹੈ। ਭਾਜਪਾ ਉਮੀਦਵਾਰ ਪੂਨਮ ਮਹਾਜਨ ਕਾਂਗਰਸ ਦੀ ਪ੍ਰਿਆ ਦੱਤ ਤੋਂ ਬਹੁਤ ਅੱਗੇ ਨਿਕਲ ਚੁੱਕੀ ਹੈ। ਪੂਨਮ 1 ਲੱਖ 25 ਹਜ਼ਾਰ ਵੋਟਾਂ ਨਾਲ ਅੱਗੇ ਚਲ ਰਹੀ ਹੈ ਅਤੇ ਹੁਣ ਇਸ ਦਾ ਜਿੱਤਣਾ ਤੈਅ ਹੈ।
ਮੁੰਬਈ ਨਾਰਥ-ਈਸਟ
ਮੁੰਬਈ ਨਾਰਥ-ਈਸਟ ਤੋਂ ਭਾਜਪਾ ਦੇ ਮਨੋਜ ਕੋਟਕ ਐਨ.ਸੀ.ਪੀ. ਉਮੀਦਵਾਰ ਸੰਜੇ ਦਿਨਾ ਤੋਂ ਬਹੁਤ ਅੱਗੇ ਚਲ ਰਹੇ ਹਨ। ਕੋਟਕ ਕਰੀਬ 2 ਲੱਖ ਵੋਟਾਂ ਨਾਲ ਅੱਗੇ ਚਲ ਰਹੇ ਹਨ।
ਮੁੰਬਈ ਨਾਰਥ-ਵੈਸਟ ਸੀਟ
ਮੁੰਬਈ ਨਾਰਥ-ਵੈਸਟ ਸੀਟ ਤੋਂ ਕਾਂਗਰਸ ਦੇ ਦਿੱਗਜ ਨੇਤਾ ਸੰਜੇ ਨਿਰੂਪਮ ਹਾਰ ਵੱਲ ਵਧ ਰਹੇ ਹਨ। ਸ਼ਿਵਸੈਨਾ ਦੇ ਗਜਾਨਨ ਕਿਰਤੀਕਰ ਉਨ੍ਹਾਂ 'ਤੇ ਵੱਡੀ ਜਿੱਤ ਦਰਜ ਕਰ ਸਕਦੇ ਹਨ। ਉਨ੍ਹਾਂ ਵਿਚ ਵੋਟ ਦਾ ਫਾਸਲਾ 1 ਲੱਖ ਤੋਂ ਜ਼ਿਆਦਾ ਦਾ ਹੈ।
ਮੁੰਬਈ ਸਾਊਥ ਸੈਂਟਰਲ ਸੀਟ
ਮੁੰਬਈ ਸਾਊਥ ਸੈਂਟਰਲ ਸੀਟ 'ਤੇ ਵੀ ਯੀ.ਪੀ.ਏ. ਗਠਜੋੜ ਫਿਸਲ ਗਿਆ ਹੈ। ਸ਼ਿਵਸੈਨਾ ਨੇ ਰਾਹੁਲ ਰਮੇਸ਼ ਸ਼ੇਵਾਲੇ ਕਾਂਗਰਸ ਦੇ ਏਕਨਾਥ ਐਮ ਗਾਇਕਵਾੜ ਤੋਂ 1 ਲੱਖ ਵੋਟਾਂ ਨਾਲ ਅੱਗੇ ਹਨ।
ਮੁੰਬਈ ਸਾਊਥ ਸੀਟ
ਮੁੰਬਈ ਸਾਊਥ ਸੀਟ ਤੋਂ ਸ਼ਿਵਸੈਨਾ ਦੇ ਅਰਵਿੰਦ ਗਨਪਤ ਸਾਂਵਤ ਮੁੰਬਈ ਕਾਂਗਰਸ ਪ੍ਰਧਾਨ ਮਿਲਿੰਦ ਦੇਵੜਾ ਤੋਂ ਕਾਫੀ ਅੱਗੇ ਚਲ ਰਹੇ ਹਨ। ਸਾਂਵਤ ਕਰੀਬ 54 ਫੀਸਦੀ ਵੋਟ ਸ਼ੇਅਰ ਦੇ ਨਾਲ 1 ਲੱਖ ਵੋਟਾਂ ਨਾਲ ਅੱਗੇ ਹਨ।
ਇਤਿਹਾਸਕ ਜਿੱਤ 'ਤੇ ਮੋਦੀ ਦਾ ਪਹਿਲਾ ਟਵੀਟ- 'ਸਭ ਕਾ ਸਾਥ, ਸਭ ਕਾ ਵਿਕਾਸ'
NEXT STORY