ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਪਹਿਲਾ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ,''ਸਭ ਕਾ ਸਾਥ+ਸਭ ਕਾ ਵਿਕਾਸ+ਸਭ ਕਾ ਵਿਸ਼ਵਾਸ= ਵਿਜੇ ਭਾਰਤ। ਇਕ ਵਾਰ ਫਿਰ ਭਾਰਤ ਦੀ ਜਿੱਤ ਹੋਈ ਹੈ। ਅਸੀਂ ਸਾਰੇ ਮਿਲ ਕੇ ਮਜ਼ਬੂਤ ਭਾਰਤ ਬਣਾਵਾਂਗੇ।''
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਲਗਾਤਾਰ ਦੂਜੀ ਵਾਰ ਮੋਦੀ ਲਹਿਰ 'ਤੇ ਸਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਰਿਕਾਰਡ ਸੀਟਾਂ ਨਾਲ ਕੇਂਦਰ ਦੀ ਸੱਤਾ 'ਤੇ ਕਾਬਜ਼ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਵਲੋਂ ਵੀਰਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਅਨੁਸਾਰ ਭਾਜਪਾ ਜਿੱਥੇ 292 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਉੱਥੇ ਹੀ ਕਾਂਗਰਸ 50 ਸੀਟਾਂ 'ਤੇ ਅੱਗੇ ਸੀ। ਕਮਿਸ਼ਨ ਨੇ 542 ਸੀਟਾਂ ਦੇ ਰੁਝਾਨ ਜਾਰੀ ਕੀਤੇ ਹਨ।
ਇਨ੍ਹਾਂ ਗੱਲਾਂ ਨੇ ਮੋਦੀ ਨੂੰ ਬਣਾਇਆ ਪ੍ਰਭਾਵੀ, ਕੀਤਾ ਵਿਰੋਧੀਆਂ ਨੂੰ ਬੇਅਸਰ
NEXT STORY