ਕੋਲਕਾਤਾ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲਕਾਤਾ ਦੌਰੇ ਤੋਂ ਕੁਝ ਘੰਟੇ ਪਹਿਲਾਂ ਭਾਜਪਾ ਵਰਕਰ ਅਰਜੁਨ ਚੌਰਸੀਆ ਦੀ ਲਾਸ਼ ਉਸ ਦੇ ਘਰ ਨੇੜੇ ਸੁਨਸਾਨ ਬਿਲਡਿੰਗ ਵਿਚ ਫਾਹੇ ਨਾਲ ਲਟਕੀ ਮਿਲੀ। ਮ੍ਰਿਤਕ ਭਾਰਤੀ ਜਨਤਾ ਯੁਵਾ ਮੋਰਚਾ ਦਾ ਮੰਡਲ ਉਪ ਪ੍ਰਧਾਨ ਸੀ। ਉਸ ਨੇ ਅਮਿਤ ਸ਼ਾਹ ਦੇ ਸਵਾਗਤ ਵਿਚ ਕੱਢੀ ਜਾਣ ਵਾਲੀ ਬਾਈਕ ਰੈਲੀ ਦੀ ਅਗਵਾਈ ਕਰਨੀ ਸੀ। ਅਮਿਤ ਸ਼ਾਹ ਦੁਪਹਿਰ ਮ੍ਰਿਤਕ ਅਰਜੁਨ ਚੌਰਸੀਆ ਦੇ ਘਰ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਨੂੰ ਹਿੰਮਤ ਦਿੱਤੀ।
ਕੇਂਦਰੀ ਗ੍ਰਹਿ ਮੰਤਰਾਲਾ ਨੇ ਵੀ ਇਸ ਘਟਨਾ ਨੂੰ ਲੈ ਕੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਓਧਰ, ਅਰਜੁਨ ਚੌਰਸੀਆ ਦੀ ਰਹੱਸਮਈ ਮੌਤ ਦੀ ਜਾਂਚ ਲਈ ਕਲਕੱਤਾ ਹਾਈ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ।
ਸ਼ਾਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਜਪਾ ਦੇ ਵਰਕਰ ਅਰਜੁਨ ਚੌਰਸੀਆ ਦੀ ਸਿਆਸੀ ਬਦਲੇ ਦੀ ਭਾਵਨਾ ਨਾਲ ਹੱਤਿਆ ਕਰ ਦਿੱਤੀ ਗਈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਕਲ ਹੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਤੀਜੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਇਆ ਹੈ। ਇਸ ਦੇ ਦੂਜੇ ਦਿਨ ਹੀ ਸਿਆਸੀ ਹਿੰਸਾ ਦਾ ਦੌਰ ਸ਼ੁਰੂ ਹੋ ਗਿਆ ਹੈ। ਬੰਗਾਲ ਵਿਚ ਭਾਜਪਾ ਵਰਕਰਾਂ ਦੀ ਚੁਣ-ਚੁਣ ਕੇ ਹੱਤਿਆ ਹੋ ਰਹੀ ਹੈ।
ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਵਾਂਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਹੱਤਿਆਕਾਂਡ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦੇਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਚੌਰਸੀਆ ਦੀ ਦਾਦੀ ਨੂੰ ਵੀ ਨਹੀਂ ਬਖਸ਼ਿਆ ਗਿਆ, ਉਨ੍ਹਾਂ ਨੂੰ ਵੀ ਕੁੱਟਿਆ ਗਿਆ ਸੀ। ਓਧਰ, ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦਰਮਿਆਨ ਜ਼ਬਰਦਸਤ ਵਿਵਾਦ ਹੋਇਆ।
ਇਸ ਦੌਰਾਨ ਭਾਜਪਾ ਨੇਤਾ ਅਤੇ ਵਕੀਲ ਪ੍ਰਿਯੰਕਾ ਤਿਬਰੇਵਾਲ ਲਾਸ਼ ਦਾ ਪੋਸਟਮਾਰਟ ਨਾ ਕੀਤੇ ਜਾਣ ਦੇ ਸੰਬੰਧ ਵਿਚ ਅਪੀਲ ਦਾਇਰ ਕਰਵਾਉਣ ਲਈ ਪੀੜਤ ਦੀ ਮਾਂ ਨੂੰ ਲੈ ਕੇ ਹਾਈ ਕੋਰਟ ਪੁੱਜੀ। ਉਨ੍ਹਾਂ ਡਰ ਪ੍ਰਗਟਾਇਆ ਕਿ ਪੋਸਟਮਾਰਟਮ ਦੇ ਬਹਾਨੇ ਮੌਤ ਦੇ ਕਾਰਨਾਂ ਦੇ ਸਬੂਤਾਂ ਦੇ ਨਾਲ ਛੇੜਖਾਨੀ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਇੱਛਾ ਦੇ ਵਿਰੁੱਧ ਪੁਲਸ ਦੀ ਇਕ ਵਿਸ਼ੇਸ਼ ਟੀਮ ਲਾਸ਼ ਨੂੰ ਹਸਪਤਾਲ ਪੋਸਟਮਾਰਟਮ ਲਈ ਲੈ ਗਈ।
ਅੱਤਵਾਦੀਆਂ ਨੇ ਜੰਮੂ ਕਸ਼ਮੀਰ ਪੁਲਸ ਦੇ ਕਾਂਸਟੇਬਲ ਨੂੰ ਮਾਰੀ ਗੋਲੀ
NEXT STORY