ਸ਼੍ਰੀਨਗਰ— ਕਾਲੇ ਜੀਰੇ ਦੀ ਖੇਤੀ ਨੂੰ ਹੱਲਾ-ਸ਼ੇਰੀ ਦੇਣ ਲਈ ਸਰਕਾਰ ਨੇ ਜ਼ਰੂਰੀ ਕਦਮ ਚੁੱਕੇ ਹਨ। ਜੰਮੂ-ਕਸ਼ਮੀਰ ਦੇ ਪੰਪੋਰ ਵਿਚ ਇਸ ਲਈ ਖੋਜ ਕੇਂਦਰ ਵੀ ਸਥਾਪਤ ਕੀਤਾ ਹੈ। ਕਾਲੇ ਜੀਰੇ ਨੂੰ ਆਮ ਤੌਰ 'ਤੇ ਸ਼ਾਹੀ ਜੀਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਸ਼ਮੀਰੀ ਪਕਵਾਨਾਂ ਵਿਚ ਇਸ ਦੀ ਕਾਫੀ ਮਹੱਤਤਾ ਹੈ। ਵੱਖ-ਵੱਖ ਸੁਆਦੀ ਖਾਣਿਆਂ ਵਿਚ ਸੁਆਦ ਵਧਾਉਣ ਲਈ ਇਸ ਨੂੰ ਵਰਤਿਆ ਜਾਂਦਾ ਹੈ। ਕਸ਼ਮੀਰ ਘਾਟੀ ਵਿਚ ਕੁਝ ਹੀ ਥਾਂਵਾਂ 'ਤੇ ਇਸ ਜੀਰੇ ਦੀ ਖੇਤੀ ਹੁੰਦੀ ਹੈ।
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਸਾਨ ਗੁਲਾਮ ਨਬੀ ਨੇ ਦੱਸਿਆ ਕਿ ਇਸ ਤੋਂ ਪਹਿਲਾ ਕਾਲਾ ਜੀਰਾ ਸਿਰਫ ਗੁਰੇਜ਼ ਘਾਟੀ ਵਿਚ ਹੀ ਉਪਲੱਬਧ ਹੁੰਦਾ ਸੀ ਪਰ ਹੁਣ ਖੋਜ ਕੇਂਦਰ ਵਲੋਂ ਪੰਪੋਰ ਵਿਚ ਇਸ ਨੂੰ ਉਗਾਇਆ ਜਾ ਰਿਹਾ ਹੈ। ਨਬੀ ਨੇ ਕਿਹਾ ਕਿ ਕਾਲਾ ਜੀਰਾ ਸਭ ਤੋਂ ਵਧੀਆ ਮਸਾਲਾ ਹੈ। ਜੰਮੂ-ਕਸ਼ਮੀਰ ਵਿਚ ਇਹ ਸਿਰਫ ਗੁਰੇਜ਼ ਦੇ ਜੰਗਲਾਂ ਵਿਚ ਮਿਲਦਾ ਸੀ ਪਰ ਖੋਜ ਕੇਂਦਰ ਦੀ ਮਦਦ ਨਾਲ ਕਿਸਾਨ ਇਸ ਦੇ ਬੀਜ ਹਾਸਲ ਕਰ ਕੇ ਹੁਣ ਪੰਪੋਰ ਵਿਚ ਵੀ ਇਸ ਦੀ ਖੇਤੀ ਕਰ ਰਹੇ ਅਤੇ ਖੇਤੀਬਾੜੀ ਕਰਨਾ ਸਿੱਖ ਰਹੇ ਹਨ।
ਨਬੀ ਨੇ ਅੱਗੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨੀ ਦੇ ਸਾਧਨ ਵੀ ਵਧਣਗੇ ਅਤੇ ਰੁਜ਼ਗਾਰ ਵੀ। ਕਾਲੇ ਜੀਰੇ ਦੀ ਮੰਗ ਹਮੇਸ਼ਾ ਰਹਿੰਦੀ ਹੈ। ਐਡਵਾਂਸ ਖੋਜ ਕੇਂਦਰ ਦੇ ਐੱਚ. ਓ. ਡੀ. ਡਾ. ਬਸ਼ੀਰ ਅਹਿਮਦ ਇਲਾਹੀ ਨੇ ਕਿਹਾ ਕਿ ਕਈ ਕਿਸਾਨਾਂ ਨੇ ਕਾਲੇ ਜੀਰੇ ਦੀ ਖੇਤੀ ਵਿਚ ਸਫ਼ਲਤਾ ਵੀ ਹਾਸਲ ਕੀਤੀ ਹੈ। ਇਸ ਦੀ ਖੇਤੀ ਤੋਂ ਉਨ੍ਹਾਂ ਨੂੰ ਚੰਗੀ ਆਮਦਨੀ ਹੋਵੇਗੀ, ਕਿਉਂਕਿ ਬਜ਼ਾਰ ਵਿਚ ਕਾਲੇ ਜੀਰੇ ਦੀ ਮੰਗ ਹੈ। ਇਲਾਹੀ ਨੇ ਕਿਹਾ ਕਿ ਇਸ ਸਰਕਾਰ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਸ ਦੇ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਏ। ਉਨ੍ਹਾਂ ਨੇ ਕਿਹਾ ਕਿ ਖੋਜ ਕੇਂਦਰ ਵਿਚ ਇਸ 'ਤੇ ਕਾਫੀ ਸਟੱਡੀ ਕੀਤੀ ਜਾ ਰਹੀ ਹੈ। ਇਸ ਦੀ ਖੇਤੀ, ਬੀਜ ਅਤੇ ਹੋਰ ਤਕਨੀਕਾਂ 'ਤੇ ਸਟੱਡੀ ਹੋ ਰਹੀ ਹੈ।
ਪੁਜਾਰੀ ਦੇ ਪਰਿਵਾਰ ਨੇ ਧਰਨਾ ਕੀਤਾ ਖਤਮ, ਗਹਿਲੋਤ ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ
NEXT STORY