ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) (ਭਾਸ਼ਾ)-ਸਮੁੱਚੀਆਂ ਔਕੜਾਂ ਦੇ ਬਾਵਜੂਦ ਅਦੁੱਤੀ ਹੌਸਲਾ ਅਤੇ ਉਤਸ਼ਾਹ ਵਿਖਾਉਂਦੇ ਹੋਏ ਆਂਧਰਾ ਪ੍ਰਦੇਸ਼ ’ਚ ਨਰਸੀਪਟਨਮ ਦੇ ਨੇੜੇ ਇਕ ਦੂਰ ਦੇ ਪਿੰਡ ਦੇ 27 ਸਾਲਾ ਦਿਵਿਆਂਗ ਵਿਦਿਆਰਥੀ ਨੇ ਵੱਕਾਰੀ ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਐੱਮ.) ਅਹਿਮਦਾਬਾਦ ’ਚ ਦਾਖ਼ਲੇ ਲਈ ਹੋਣ ਵਾਲੀ ਦੇਸ਼ ਦੀਆਂ ਮੁਸ਼ਕਿਲ ਪ੍ਰੀਖਿਆਵਾਂ ’ਚੋਂ ਇਕ ਕੈਟ (ਕਾਮਨ ਐਡਮਿਸ਼ਨ ਟੈਸਟ) ’ਚ ਸਫ਼ਲਤਾ ਹਾਸਲ ਕੀਤੀ ਹੈ। ਪੇਦਾ ਬੋਡੇਪੱਲੀ ਪਿੰਡ ਦੇ ਰਹਿਣ ਵਾਲੇ ਦਵਾਰਾਪੁਦੀ ਚੰਦਰਮੌਲੀ ਨੂੰ 2018 ’ਚ ਟੀਨ ਦੀ ਛੱਤ ਤੋਂ ਆਪਣੀ ਛੋਟੀ ਭੈਣ ਦੀ ਅੰਗੂਠੀ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਕਰੰਟ ਲੱਗ ਗਿਆ ਸੀ। ਇਸ ਨਾਲ ਉਸ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਮੋਟਰਸਾਈਕਲ ਤੇ ਕਾਰ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
ਕਾਕੀਨਾਡਾ ’ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲਾ ਚੰਦਰਮੌਲੀ ਤਿੰਨ ਮਹੀਨਿਆਂ ਤੱਕ ਹਸਪਤਾਲ ’ਚ ਦਾਖ਼ਲ ਰਿਹਾ। ਉਸ ਨੂੰ ਆਪਣਾ ਭਵਿੱਖ ਹਨੇਰੇ ’ਚ ਨਜ਼ਰ ਆ ਰਿਹਾ ਸੀ, ਉਦੋਂ ਉਸ ਦੇ ਪਿਤਾ ਦੇ ਇਕ ਦੋਸਤ ਅਤੇ ਇਕ ਸ਼ੁੱਭਚਿੰਤਕ ਨੇ ਉਸ ਨੂੰ ਕਾਨੂੰਨ ਦੀ ਪੜ੍ਹਾਈ ਕਰਨ ਦੀ ਸਲਾਹ ਦਿੱਤੀ, ਜਿਸ ਨਾਲ ਉਸ ਦੇ ਅੰਦਰ ਭਵਿੱਖ ’ਚ ਨਿਆਇਕ ਮੈਜਿਸਟ੍ਰੇਟ ਬਣਨ ਦੀ ਇੱਛਾ ਪੈਦਾ ਹੋਈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਪਨਸਪ ਦੇ ਮੁਲਾਜ਼ਮ, ਦਿੱਤਾ ਵੱਡਾ ਤੋਹਫ਼ਾ
ਇਸ ਤੋਂ ਬਾਅਦ ਚੰਦਰਮੌਲੀ ਨੇ ਅਨਾਕਾਪੱਲੀ ’ਚ ਐੱਲ. ਐੱਲ. ਬੀ. ਕੋਰਸ ’ਚ ਦਾਖ਼ਲਾ ਲਿਆ। ਹਾਲਾਂਕਿ ਉਸ ਦੀਆਂ ਉਮੀਦਾਂ ਨੂੰ ਉਦੋਂ ਝਟਕਾ ਲਗਾ, ਜਦੋਂ ਉਸ ਨੂੰ ਪਤਾ ਲੱਗਾ ਕਿ ਮੌਜੂਦਾ ਨਿਯਮਾਂ ਅਨੁਸਾਰ ਸਿਰਫ ਉਹੀ ਦਿਵਿਆਂਗ ਵਿਅਕਤੀ ਮੈਜਿਸਟ੍ਰੇਟ ਬਣ ਸਕਦਾ ਹੈ, ਜਿਸ ਦਾ ਘੱਟ ਤੋਂ ਘੱਟ ਇਕ ਹੱਥ ਕੰਮ ਕਰ ਰਿਹਾ ਹੋਵੇ। ਇਸ ਦੇ ਬਾਵਜੂਦ ਚੰਦਰਮੌਲੀ ਨੇ ਆਪਣੇ ਪਰਿਵਾਰ ਦਾ ਸਹਿਯੋਗ ਕਰਨ ਲਈ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਈ. ਆਈ. ਐੱਮ.-ਕਲਕੱਤਾ ਤੋਂ ਪੜ੍ਹਾਈ ਕਰਨ ਵਾਲੇ ਇਕ ਦੋਸਤ ਨਾਲ ਗੱਲ ਕਰਨ ਤੋਂ ਬਾਅਦ ਉਸ ਦੇ ਮਨ ’ਚ ਵਿਚਾਰ ਆਇਆ ਕਿ ਕਿਉਂ ਨਾ ਉਹ ਮੁਸ਼ਕਿਲ ਕੈਟ ਪ੍ਰੀਖਿਆ ਪਾਸ ਕਰ ਕੇ ਐੱਮ. ਬੀ. ਏ. ਕਰੇ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ
ਚੰਦਰਮੌਲੀ ਨੇ ਕਿਹਾ, ‘‘ਇਸ ਤੋਂ ਬਾਅਦ ਮੈਂ ‘ਰੋਧਾ’ ਯੂ-ਟਿਊਬ ਚੈਨਲ ਰਾਹੀਂ ਕੈਟ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ, ਜੋ ਮੁਫ਼ਤ ਪੜ੍ਹਾਈ ਸਮੱਗਰੀ ਮੁਹੱਈਆ ਕਰਵਾਉਂਦਾ ਹੈ। ਆਪਣੀ ਨੌਕਰੀ ਤੋਂ ਬਾਅਦ ਮੈਂ ਕੈਟ ਲਈ ਤਿਆਰੀ ਕਰਦਾ ਸੀ।’’ ਕੈਟ ਦੀ ਕੋਚਿੰਗ ’ਤੇ ਇਕ ਰੁਪਿਆ ਵੀ ਖਰਚ ਕੀਤੇ ਬਿਨਾਂ ਚੰਦਰਮੌਲੀ ਨੇ ਭਾਰਤ ਦੀਆਂ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ’ਚੋਂ ਇਕ ’ਚ ਸਫ਼ਲਤਾ ਹਾਸਲ ਕੀਤੀ।
ਕੈਟ ਪ੍ਰੀਖਿਆ ਦੇ ਨਤੀਜੇ ਦਸੰਬਰ, 2022 ’ਚ ਐਲਾਨੇ ਗਏ ਅਤੇ ਅਗਲੇ ਅਕਾਦਮਿਕ ਸਾਲ ਲਈ ਵਿਦਿਆਰਥੀਆਂ ਦੀ ਅੰਤਿਮ ਸੂਚੀ ਹਾਲ ’ਚ ਆਈ ਹੈ। ਜੂਨ ’ਚ ਭਾਰਤ ਦੇ ਟਾਪ ਬਿਜ਼ਨੈੱਸ ਸਕੂਲ ’ਚ ਦਾਖ਼ਲਾ ਲੈਣ ਲਈ ਤਿਆਰ ਚੰਦਰਮੌਲੀ ਨੇ ਕਿਹਾ ਕਿ ਉਹ ਦਾਖ਼ਲੇ ਦੀਆਂ ਰਸਮਾਂ ਪੂਰੀਆਂ ਕਰਨ ਲਈ ਆਪਣੀ ਮਾਂ ਨੂੰ ਨਾਲ ਲੈ ਕੇ ਜਾਣਗੇ ਅਤੇ ਉਸ ਨੂੰ ਆਪਣੇ ਉੱਜਵਲ ਭਵਿੱਖ ਦੀ ਉਮੀਦ ਹੈ।
ਹਿਮਾਚਲ : ਖੱਡ ’ਚ ਡਿੱਗਾ ਕੈਂਟਰ, ਪਤੀ, ਪਤਨੀ ਤੇ ਬੇਟੀ ਸਮੇਤ 5 ਦੀ ਦਰਦਨਾਕ ਮੌਤ
NEXT STORY