ਹੈਦਰਾਬਾਦ : ਹੈਦਰਾਬਾਦ ਸਥਿਤ ਬੇਗਮਪੇਟ ਹਵਾਈ ਅੱਡੇ 'ਤੇ ਈ-ਮੇਲ ਰਾਹੀਂ ਬੰਬ ਹੋਣ ਦੀ ਸੂਚਨਾ ਦਿੱਤੀ ਗਈ। ਬੰਬ ਬਾਰੇ ਪਤਾ ਲੱਗਣ 'ਤੇ ਹਵਾਈ ਅੱਡੇ 'ਤੇ ਹਫ਼ੜਾ-ਦਫ਼ੜੀ ਮੱਚ ਗਈ। ਹਾਲਾਂਕਿ ਜਾਂਚ ਤੋਂ ਬਾਅਦ ਇਹ ਸੂਚਨਾ ਝੂਠੀ ਪਾਈ ਗਈ। ਇਸ ਗੱਲ ਦੀ ਜਾਣਕਾਰੀ ਪੁਲਸ ਵਲੋਂ ਬੁੱਧਵਾਰ ਨੂੰ ਦਿੱਤੀ ਗਈ। ਹਵਾਈ ਅੱਡਾ ਅਥਾਰਟੀ ਨੂੰ ਬੁੱਧਵਾਰ ਸਵੇਰੇ ਇਕ ਈ-ਮੇਲ ਮਿਲੀ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਸ਼ਾਖਾਵਾਂ ਨੇ ਹਵਾਈ ਅੱਡੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ : 'Sorry, Mummy Papa...', ਕੁੜੀ ਚੁੱਕਣ ਲੱਗੀ ਸੀ ਵੱਡਾ ਕਦਮ, Meta ਨੇ ਬਚਾਈ ਜਾਨ
ਇਸ ਦੌਰਾਨ ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਦੇ ਸਮੇਂ ਉਹਨਾਂ ਨੇ ਫਾਇਰ ਸਰਵਿਸ ਨੂੰ ਵੀ ਤਾਇਨਾਤ ਕੀਤਾ ਗਿਆ। ਹਾਲਾਂਕਿ ਬੰਬ ਰੱਖੇ ਜਾਣ ਦੀ ਸੂਚਨਾ ਫਰਜ਼ੀ ਪਾਈ ਗਈ। ਇਸ ਤੋਂ ਬਾਅਦ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਦੇ ਵਿਚਕਾਰ ਸਥਿਤ ਬੇਗਮਪੇਟ ਹਵਾਈ ਅੱਡੇ ਦੀ ਵਰਤੋਂ ਯਾਤਰੀ ਸੇਵਾਵਾਂ ਲਈ ਨਹੀਂ ਕੀਤੀ ਜਾਂਦੀ ਅਤੇ ਇੱਥੋ ਸਿਰਫ਼ ਵੀਆਈਪੀ ਜਹਾਜ਼ ਹੀ ਚੱਲਦੇ ਹਨ।
ਇਹ ਵੀ ਪੜ੍ਹੋ : ਜਹਾਜ਼ ਹਾਦਸੇ 'ਚ ਮਾਰਿਆ ਗਿਆ ਲਾਰੈਂਸ, ਪਿਤਾ ਦੇ ਸਸਕਾਰ ਲਈ ਆਇਆ ਸੀ ਭਾਰਤ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵੱਡੀ ਵਾਰਦਾਤ! ਘਰ ਅੰਦਰ ਲਟਕਦੀਆਂ ਮਿਲੀਆਂ ਚਾਰ ਜਣਿਆਂ ਦੀਆਂ ਲਾਸ਼ਾ, ਹੈਰਾਨ ਰਹਿ ਗਏ ਲੋਕ
NEXT STORY