ਭਦਰਕ (ਏਜੰਸੀ)- ਓਡੀਸ਼ਾ ਦੇ ਭਦਰਕ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਐਂਬੂਲੈਂਸ ਦੇ ਡੰਪਰ ਨਾਲ ਟਕਰਾ ਜਾਣ ਕਾਰਨ ਇੱਕ 26 ਸਾਲਾ ਨੌਜਵਾਨ, ਉਸਦੇ ਰਿਸ਼ਤੇਦਾਰ ਅਤੇ ਐਂਬੂਲੈਂਸ ਡਰਾਈਵਰ ਦੀ ਮੌਤ ਹੋ ਗਈ। ਉਹ ਇਸੇ ਗੱਡੀ ਵਿੱਚ ਆਪਣੇ ਪਿਤਾ ਦੀ ਲਾਸ਼ ਲੈ ਕੇ ਘਰ ਜਾ ਰਿਹਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਇਕੋ ਝਟਕੇ 'ਚ 1000 ਕਰਮਚਾਰੀ ਬਰਖਾਸਤ, ਟਰੰਪ ਦੇ ਇਕ ਫੈਸਲੇ ਕਾਰਨ ਮੁਸੀਬਤ 'ਚ ਬੰਗਲਾਦੇਸ਼
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਭਦਰਕ ਸ਼ਹਿਰ ਤੋਂ ਲਗਭਗ 16 ਕਿਲੋਮੀਟਰ ਦੂਰ ਮੈਥਾਪੁਰ ਨੇੜੇ ਰਾਸ਼ਟਰੀ ਰਾਜਮਾਰਗ 16 'ਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਸੰਜੇ ਜੇਨਾ (26), ਸੁਧਾਂਸ਼ੂ ਜੇਨਾ (42) ਅਤੇ ਐਂਬੂਲੈਂਸ ਡਰਾਈਵਰ ਦਿਲੀਪ ਸਿੰਘ (43) ਵਜੋਂ ਹੋਈ ਹੈ। ਸੰਜੇ ਦੀ ਮਾਂ ਸਾਵਿਤਰੀ ਜੇਨਾ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਭੋਗਰਾਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਚਾਹੁੰਦੇ ਹੋ 'ਬਲੌਰੀ' ਅੱਖਾਂ, ਪੈਸੇ ਦੇ ਕੇ ਲੋਕ ਬਦਲਵਾ ਰਹੇ Eyes ਦਾ ਰੰਗ
ਸੰਜੇ ਦੇ ਪਿਤਾ ਦਿਬਾਕਰ ਜੇਨਾ ਦੀ ਸ਼ੁੱਕਰਵਾਰ ਰਾਤ ਨੂੰ ਕਟਕ ਦੇ ਐੱਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕਿਸੇ ਬਿਮਾਰੀ ਦੇ ਇਲਾਜ ਦੌਰਾਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਉਸਦੀ ਲਾਸ਼ ਨੂੰ ਭੋਗਰਾਈ ਥਾਣਾ ਖੇਤਰ ਦੇ ਅਧੀਨ ਆਉਂਦੇ ਪਲਾਸੀਆ ਪਿੰਡ ਵਿੱਚ ਉਸਦੇ ਜੱਦੀ ਸਥਾਨ ਲੈ ਜਾ ਰਹੇ ਸਨ। ਪੁਲਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 67 ਜਾਨਾਂ ਲੈਣ ਵਾਲੇ ਹਾਦਸੇ ਦੀ ਵੀਡੀਓ ਆਈ ਸਾਹਮਣੇ, ਟੱਕਰ ਮਗਰੋਂ ਨਦੀ 'ਚ ਡਿੱਗਦੇ ਦਿਸੇ ਜਹਾਜ਼ ਤੇ ਹੈਲੀਕਾਪਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ : ਦਿਨ-ਦਿਹਾੜੇ ਦੁਕਾਨ 'ਚੋਂ ਲੁੱਟ ਲਿਆ 1.5 ਕਿਲੋ ਸੋਨਾ
NEXT STORY