ਨੈਸ਼ਨਲ ਡੈਸਕ- ਜ਼ਿਆਦਾਤਰ ਘਰਾਂ 'ਚ ਬੱਚਿਆਂ ਨੂੰ ਪ੍ਰੀਖਿਆਵਾਂ 'ਚ ਫੇਲ੍ਹ ਹੋਣ 'ਤੇ ਝਿੜਕਿਆ ਜਾਂਦਾ ਹੈ ਜਾਂ ਤਾਅਨੇ ਮਾਰੇ ਜਾਂਦੇ ਹਨ ਪਰ ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਦੇ ਇਕ ਪਰਿਵਾਰ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ। 10ਵੀਂ ਜਮਾਤ 'ਚ ਫੇਲ੍ਹ ਹੋਏ ਇਕ ਵਿਦਿਆਰਥੀ ਦੇ ਮਾਪਿਆਂ ਨੇ ਨਾ ਸਿਰਫ਼ ਉਸ ਨੂੰ ਸਮਝਾਇਆ ਸਗੋਂ ਉਸ ਦਾ ਮਨੋਬਲ ਵਧਾਉਣ ਲਈ ਘਰ 'ਚ ਕੇਕ ਕੱਟ ਕੇ ਜਸ਼ਨ ਵੀ ਮਨਾਇਆ। ਨਵਾਂ ਨਗਰ ਇਲਾਕੇ ਦੇ ਰਹਿਣ ਵਾਲੇ ਅਭਿਸ਼ੇਕ ਚੋਲਾਚਗੁੱਡਾ ਨੇ SSLC (ਕਲਾਸ 10) ਦੀ ਪ੍ਰੀਖਿਆ ਦਿੱਤੀ ਸੀ ਪਰ ਬਦਕਿਸਮਤੀ ਨਾਲ, ਉਹ ਸਾਰੇ 6 ਵਿਸ਼ਿਆਂ 'ਚ ਫੇਲ੍ਹ ਹੋ ਗਿਆ। ਆਮ ਤੌਰ 'ਤੇ ਅਜਿਹੀ ਸਥਿਤੀ 'ਚ, ਨਿਰਾਸ਼ਾ ਅਤੇ ਤਣਾਅ ਦਾ ਮਾਹੌਲ ਪੈਦਾ ਹੁੰਦਾ ਹੈ ਪਰ ਅਭਿਸ਼ੇਕ ਦੇ ਪਰਿਵਾਰ ਨੇ ਇਸ ਨੂੰ ਨਕਾਰਾਤਮਕ ਤੌਰ 'ਤੇ ਨਹੀਂ ਲਿਆ।
ਇਹ ਵੀ ਪੜ੍ਹੋ : 1,800 ਰੁਪਏ ਬਦਲੇ ਖਾਤੇ 'ਚ ਵਾਪਸ ਆਏ ਇੰਨੇ ਪੈਸੇ ਗਿਣਨਾ ਹੋਇਆ ਮੁਸ਼ਕਲ
ਅਭਿਸ਼ੇਕ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਸਾਲ ਭਰ ਸਖ਼ਤ ਮਿਹਨਤ ਕਰਦਾ ਰਿਹਾ ਅਤੇ ਪ੍ਰੀਖਿਆ ਪ੍ਰਤੀ ਗੰਭੀਰ ਸੀ। ਉਸ ਨੇ ਕਿਹਾ,"ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਟੁੱਟ ਜਾਵੇ ਜਾਂ ਆਪਣੇ ਆਪ ਨੂੰ ਅਸਫ਼ਲ ਸਮਝੇ। ਕੇਕ ਕੱਟ ਕੇ, ਅਸੀਂ ਉਸ ਨੂੰ ਇਹ ਸੰਦੇਸ਼ ਦਿੱਤਾ ਕਿ ਇਕ ਅਸਫ਼ਲਤਾ ਪੂਰੀ ਜ਼ਿੰਦਗੀ ਦਾ ਫੈਸਲਾ ਨਹੀਂ ਕਰਦੀ।" ਪਰਿਵਾਰ ਦੇ ਸਾਰੇ ਮੈਂਬਰ ਕੇਕ ਕੱਟਣ ਦੀ ਰਸਮ 'ਚ ਸ਼ਾਮਲ ਹੋਏ - ਮਾਤਾ-ਪਿਤਾ, ਭੈਣ, ਦਾਦੀ ਅਤੇ ਕੁਝ ਰਿਸ਼ਤੇਦਾਰ। ਸਾਰਿਆਂ ਨੇ ਮਿਲ ਕੇ ਅਭਿਸ਼ੇਕ ਨੂੰ ਅਗਲੀ ਕੋਸ਼ਿਸ਼ ਲਈ ਪ੍ਰੇਰਿਤ ਕੀਤਾ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਅਗਲੀ ਵਾਰ ਜ਼ਰੂਰ ਸਫ਼ਲ ਹੋਵੇਗਾ। ਜਿਵੇਂ ਹੀ ਇਸ ਘਟਨਾ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਆਈ, ਲੋਕਾਂ ਨੇ ਇਸ ਅਨੋਖੀ ਪਹਿਲਕਦਮੀ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਜਦੋਂ ਬੱਚਿਆਂ 'ਤੇ ਅੰਕਾਂ ਦਾ ਇੰਨਾ ਦਬਾਅ ਹੈ, ਅਜਿਹੀ ਸੋਚ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ 'ਚ ਮਦਦ ਕਰਦੀ ਹੈ। ਦੱਸਣਯੋਗ ਕਿ ਕਰਨਾਟਕ SSLC ਪ੍ਰੀਖਿਆ ਦੇ ਨਤੀਜੇ 2 ਮਈ ਨੂੰ ਐਲਾਨੇ ਗਏ ਸਨ, ਜਿਸ 'ਚ 66.14 ਫੀਸਦੀ ਵਿਦਿਆਰਥੀ ਸਫ਼ਲ ਹੋਏ ਸਨ। ਜਿਹੜੇ ਵਿਦਿਆਰਥੀ ਫੇਲ੍ਹ ਹੋਏ ਹਨ, ਉਨ੍ਹਾਂ ਲਈ ਪੂਰਕ ਪ੍ਰੀਖਿਆਵਾਂ 26 ਮਈ ਤੋਂ 2 ਜੂਨ ਤੱਕ ਲਈਆਂ ਜਾਣਗੀਆਂ। ਅਭਿਸ਼ੇਕ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਉਹ ਆਤਮਵਿਸ਼ਵਾਸ ਨਾਲ ਦੁਬਾਰਾ ਸਖ਼ਤ ਮਿਹਨਤ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਕਾਲ ਮੰਦਰ ਦੀ ਛੱਤ 'ਤੇ ਲੱਗੀ ਭਿਆਨਕ ਅੱਗ, ਆਸਮਾਨ 'ਚ ਉਠਿਆ ਕਾਲੇ ਧੂੰਏਂ ਦਾ ਗੁਬਾਰ
NEXT STORY