ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਲਾਤੂਰ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 10ਵੀਂ ਜਮਾਤ ਦਾ ਇਕ ਵਿਦਿਆਰਥੀ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਦੇ ਕੁਝ ਘੰਟੇ ਬਾਅਦ ਹੀ ਆਪਣਾ ਬੋਰਡ ਦਾ ਇਮਤਿਹਾਨ ਦੇਣ ਸਕੂਲ ਪਹੁੰਚ ਗਿਆ। ਉਸ ਦੇ ਇਸ ਕੰਮ ਲਈ ਉਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਰਿਸ਼ੀਕੇਸ਼ ਦੇ ਪਿਤਾ ਰਾਮਨਾਥ ਪੁਰੀ ਦੀ ਅਹਿਮਦਪੁਰ ਤਹਿਸੀਲ ਅਧੀਨ ਪੈਂਦੇ ਪਿੰਡ ਢਾਲੇਗਾਓਂ ਵਿਖੇ ਅਚਾਨਕ ਮੌਤ ਹੋ ਗਈ ਸੀ। ਰਿਸ਼ੀਕੇਸ਼ ਆਪਣੇ ਮਾਮੇ ਨਾਲ ਬੋਰੀ ਸਲਗਾਰਾ ਪਿੰਡ 'ਚ ਰਹਿੰਦਾ ਹੈ ਤੇ ਰਾਜੀਵ ਗਾਂਧੀ ਸਕੂਲ ਵਿਖੇ ਪੜ੍ਹਦਾ ਹੈ।
ਇਹ ਵੀ ਪੜ੍ਹੋ- Paytm ਨੂੰ ਲੱਗਾ ਵੱਡਾ ਝਟਕਾ, ਮਨੀ ਲਾਂਡਰਿੰਗ ਮਾਮਲੇ 'ਚ ਕੰਪਨੀ 'ਤੇ ਲੱਗਾ 5 ਕਰੋੜ ਤੋਂ ਵੱਧ ਦਾ ਜੁਰਮਾਨਾ
ਉਨ੍ਹਾਂ ਅੱਗੇ ਦੱਸਿਆ ਕਿ ਪਿਤਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਰਿਸ਼ੀਕੇਸ਼ ਢਾਲੇਗਾਓਂ ਚਲਾ ਗਿਆ ਸੀ, ਜਿੱਥੇ ਉਸ ਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਸ ਦਾ ਪ੍ਰੀਖਿਆ ਕੇਂਦਰ ਉਸ ਦੇ ਪਿੰਡ ਤੋਂ ਕਰੀਬ 100 ਕਿਲੋਮੀਟਰ ਦੂਰ ਸੀ, ਜਿਸ ਕਾਰਨ ਉਸ ਦਾ ਸਮੇਂ ਸਿਰ ਪ੍ਰੀਖਿਆ 'ਚ ਪਹੁੰਚਣਾ ਬਹੁਤ ਮੁਸ਼ਕਲ ਸੀ। ਇਸ ਦੌਰਾਨ ਲਾਤੂਰ ਦੇ ਸਿੱਖਿਆ ਅਧਿਕਾਰੀਆਂ ਨੇ ਰਿਸ਼ੀਕੇਸ਼ ਦੀ ਪ੍ਰੀਖਿਆ ਉਸ ਦੇ ਪਿੰਡ 'ਚ ਹੀ ਕਰਵਾ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਰਿਸ਼ੀਕੇਸ਼ ਨੇ ਪਿਤਾ ਦੀ ਮੌਤ ਦੇ ਬਾਵਜੂਦ ਜੋ ਪੜ੍ਹਨ ਦਾ ਜਨੂੰਨ ਦਿਖਾਇਆ ਹੈ, ਉਸ ਲਈ ਸਾਰਿਆਂ ਨੇ ਉਸ ਦੀ ਰੱਜ ਕੇ ਤਾਰੀਫ਼ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣਾਂ ਦੇ ਚਲਦਿਆਂ ਵੱਡਾ ਕਦਮ, ਹੁਣ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਹੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ
NEXT STORY