ਪਾਲਘਰ, (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਵਿਚ ਇਕ 11 ਸਾਲਾ ਸਕੂਲੀ ਬੱਚੇ ਨੇ ਮਿਸਾਲੀ ਹਿੰਮਤ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਦੋਸਤ ਦੀ ਮਦਦ ਨਾਲ ਇਕ ਭਿਆਨਕ ਤੇਂਦੂਏ ਦਾ ਡਟ ਕੇ ਸਾਹਮਣਾ ਕੀਤਾ। ਦੋਵਾਂ ਮੁੰਡਿਆਂ ਨੇ ਤੇਂਦੂਏ ’ਤੇ ਪੱਥਰ ਸੁੱਟੇ ਅਤੇ ਰੌਲਾ ਪਾਇਆ, ਜਿਸ ਨਾਲ ਜੰਗਲੀ ਜਾਨਵਰ ਪਿੱਛੇ ਹਟਣ ਲਈ ਮਜਬੂਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਮਾਲਾ ਪਦਵੀਪਾੜਾ ਖੇਤਰ ਦੇ ਨੇੜੇ ਵਾਪਰੀ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਮਯੰਕ ਕੁਵਾਰਾ ਕੋਲ ਉਸਦਾ ਸਕੂਲ ਬੈਗ ਨਾ ਹੁੰਦਾ ਤਾਂ ਤੇਂਦੂਏ ਨਾਲ ਹੋਏ ਇਸ ਮੁਕਾਬਲੇ ਦਾ ਅੰਜਾਮ ਹੋਰ ਵੀ ਬੁਰਾ ਹੋ ਸਕਦਾ ਸੀ। ਉਨ੍ਹਾਂ ਦੱਿਸਆ ਿਕ ਤੇਂਦੂਏ ਨੇ ਜਦੋਂ ਵਿਦਿਆਰਥੀ ’ਤੇ ਝਪੱਟਾ ਮਾਰਿਆ ਤਾਂ ਉਸਦਾ ਬੈਗ ਉਸਦੇ ਲਈ ਇਕ ਸੁਰੱਖਿਆ ਕਵਚ ਸਾਬਿਤ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਸਕੂਲ ਤੋਂ ਪਰਤ ਰਹੇ 5ਵੀਂ ਜਮਾਤ ਦੇ ਵਿਦਿਆਰਥੀ ਕੁਰਾਵਾ ’ਤੇ ਤੇਂਦੂਏ ਨੇ ਹਮਲਾ ਕਰ ਦਿੱਤਾ। ਕੁਵਾਰਾ ਅਤੇ ਇਕ ਹੋਰ ਦੂਜੇ ਮੁੰਡੇ ਨੇ ਰੌਲਾ ਪਾ ਕੇ ਅਤੇ ਪੱਥਰ ਸੁੱਟ ਕੇ ਉਸਦਾ ਸਾਹਮਣਾ ਕੀਤਾ।
ਬੱਚਿਆਂ ਦੇ ਰੌਲਾ ਪਾਉਣ ਨਾਲ ਨੇੜੇ ਰਹਿੰਦੇ ਲੋਕ ਸੁਚੇਤ ਹੋ ਗਏ ਅਤੇ ਉਹ ਮੌਕੇ ’ਤੇ ਪਹੁੰਚ ਗਏ। ਭੀੜ ਨੂੰ ਦੇਖ ਕੇ ਤੇਂਦੂਆ ਜੰਗਲ ਵਿਚ ਵਾਪਸ ਭੱਜ ਗਿਆ। ਤੇਂਦੂਏ ਦੇ ਪੰਜੇ ਨਾਲ ਕੁਵਾਰਾ ਦੇ ਹੱਥ ’ਤੇ ਜ਼ਖਮ ਹੋ ਗਿਆ ਹੈ।
ਕੰਬੋਡੀਆ ’ਚ ਸਾਈਬਰ ਬੰਧਕ ਬਣਿਆ ਬਾਗਪਤ ਦਾ ਨੌਜਵਾਨ ਸੁਰੱਖਿਅਤ ਭਾਰਤ ਪਰਤਿਆ
NEXT STORY