ਨੈਸ਼ਨਲ ਡੈਸਕ- ਮਾਨਸੂਨ ਦੀ ਵਾਪਸੀ ਹੋਣ ਵਾਲੀ ਹੈ ਅਤੇ ਉਸ ਤੋਂ ਪਹਿਲਾਂ ਦੇਸ਼ ਦੇ ਕਈ ਸੂਬਿਆਂ 'ਚ ਇੰਨੀਂ ਦਿਨੀਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਸੜਕਾਂ ਅਤੇ ਗਲੀਆਂ ਪਾਣੀ-ਪਾਣੀ ਹੋ ਗਈਆਂ ਹਨ। ਇਨ੍ਹਾਂ ਸਾਰਿਆਂ ਦਰਮਿਆਨ ਇਕ ਲਾੜੀ ਦਾ ਫੋਟੋਸ਼ੂਟ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਇਰਾਕ ਤੋਂ ਆਏ 6 ਮਹੀਨੇ ਦੇ ਬੱਚੇ ਦੇ ਦਿਲ 'ਚ ਸਨ ਕਈ ਛੇਕ, ਦਿੱਲੀ ਦੇ ਡਾਕਟਰਾਂ ਨੇ ਦਿੱਤੀ ਨਵੀ ਜ਼ਿੰਦਗੀ
ਕੇਰਲ ਦੀ ਇਕ ਲਾੜੀ ਵਲੋਂ ਸੜਕਾਂ ਦੀ ਖ਼ਰਾਬ ਹਾਲਤ 'ਤੇ ਕਰਵਾਇਆ ਗਿਆ ਫੋਟੋਸ਼ੂਟ ਚਰਚਾ ਦਾ ਵਿਸ਼ਾ ਬਣਾਇਆ ਹੈ। ਦਰਅਸਲ ਕੇਰਲ ਦੀਆਂ ਖ਼ਸਤਾ ਸੜਕਾਂ ਦਾ ਹਾਲ ਦਿਖਾਉਣ ਲਈ ਲਾੜੀ ਅਤੇ ਵੈਡਿੰਗ ਫੋਟੋਗ੍ਰਾਫ਼ਰ ਨੇ ਸੜਕਾਂ 'ਤੇ ਪਾਣੀ ਨਾਲ ਭਰੇ ਟੋਇਆਂ 'ਤੇ ਹੀ ਫੋਟੋਸ਼ੂਟ ਕਰਨ ਦਾ ਫ਼ੈਸਲਾ ਕੀਤਾ। ਲਾੜੀ ਦਾ ਪਾਣੀ ਨਾਲ ਭਰੇ ਟੋਏ ਵਾਲੀਆਂ ਸੜਕਾਂ 'ਤੇ ਨਿਕਲਣ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਏਰੋ ਵੈਡਿੰਗ ਕੰਪਨੀ ਨੇ ਸ਼ੇਅਰ ਕੀਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੁਰਦੁਆਰਿਆਂ ਦੀ ਸੇਵਾ ਨੂੰ ਲੈ ਕੇ ਇਕਮਤ ਹੋਏ ਦਾਦੂਵਾਲ-ਝੀਂਡਾ, ਸਰਕਾਰ 'ਤੇ ਛੱਡਿਆ ਫ਼ੈਸਲਾ
NEXT STORY